ਅੱਜ-ਨਾਮਾ

pannu2881

ਸ਼ਸ਼ੀ ਕਲਾ ਦੀ ਫੇਰ ਇੱਕ ਖਬਰ ਆਈ,
ਕਰ ਗਈ ਜੇਲ੍ਹ ਦੇ ਵਿੱਚ ਕਮਾਲ ਬੀਬੀ।
ਮੌਜਾਂ ਕਰਦੀ ਪਈ ਲੈਂਦੀ ਸਹੂਲਤਾਂ ਉਹ,
ਸੌਦਾ ਕਰ ਲਿਆ ਅਫਸਰਾਂ ਨਾਲ ਬੀਬੀ।
ਛੋਟੀ ਅਫਸਰ ਸੀ ਖੋਲ੍ਹਿਆ ਪਾਸ ਸਾਰਾ,
ਵੱਡੇ ਅਫਸਰ ਨੂੰ ਸੁੱਟਿਆ ਮਾਲ ਬੀਬੀ।
ਸ਼ਸ਼ੀ ਕਲਾ ਹੈ ਕਲਾ ਦੀ ਮਾਹਰ ਵਾਹਵਾ,
ਮੱਛੀ ਵਿੰਹਦੀ ਤਾਂ ਸੁੱਟਦੀ ਜਾਲ ਬੀਬੀ।
ਜਿੱਦਾਂ ਅੰਮਾ ਨੂੰ ਜਕੜ ਜਿਹੀ ਪਾਈ ਰੱਖੀ,
ਕਰ ਲਈ ਪਾਰਟੀ ਵੀ ਕਾਬੂ ਫੁੱਲ ਬੀਬੀ।
ਪਾਉਣੀ ਅਫਸਰਾਂ ਨੂੰ ਕਦਰ ਜਾਣਦੀ ਆ,
ਔਕਾਤ ਵੇਖ ਕੇ ਪਾਉਂਦੀ ਹੈ ਮੁੱਲ ਬੀਬੀ।
-ਤੀਸ ਮਾਰ ਖਾਂ