ਅੱਜ-ਨਾਮਾ

pannu2881

ਪਹਿਲਾਂ ਅਰਬਾਂ ਨੂੰ ਆਖ ਅਮਰੀਕੀਆਂ ਨੇ,
ਖੂੰਜੇ ਲਾਇਆ ਸੀ ਕਤਰ ਦਾ ਦੇਸ਼ ਮੀਆਂ।
ਕਰਿਆ ਫੈਸਲਾ ਸੀ ਖਾੜੀ ਵਾਲਿਆਂ ਇਹ,
ਕਰਿਆ ਟਰੰਪ ਸੀ ਆਪ ਨਿਰਦੇਸ਼ ਮੀਆਂ।
ਇਸਲਾਮੀ ਦੇਸ਼ਾਂ ਨੇ ਇੱਕ ਸੀ ਧੜਾ ਕੀਤਾ,
ਕਤਰ `ਕੱਲੇ ਦੀ ਗਈ ਨਹੀਂ ਪੇਸ਼ ਮੀਆਂ।
ਉਹਦੇ ਬਾਅਦ ਫਿਰ ਹੋਈ ਸੀ ਗੱਲ ਉਹੋ,
ਹੁੰਦੀ ਰਹਿੰਦੀ ਹੈ ਜਿਹੜੀ ਹਮੇਸ਼ ਮੀਆਂ।
ਮੰਨ ਲਈ ਕਤਰ ਨੇ ਈਨ ਅਮਰੀਕਨਾਂ ਦੀ,
ਚੜ੍ਹਿਆ ਸੌਦਾ ਜਹਾਜ਼ਾਂ ਲਈ ਸਿਰੇ ਮੀਆਂ।
ਇਸਲਾਮੀ ਦੇਸ਼ ਤਾਂ ਖੜੇ ਹਨ ਇੱਕ ਪਾਸੇ,
ਕਤਰ ਤੁਰਿਆ ਟਰੰਪ ਨਾਲ ਫਿਰੇ ਮੀਆਂ।
-ਤੀਸ ਮਾਰ ਖਾਂ