ਅੱਜ-ਨਾਮਾ

pannu2881

ਓਮ-ਓਮ ਕਰ ਕੇ ਗਿਆ ਓਮ ਸਵਾਮੀ,
ਜਿਹੜੀ ਥਾਂ ਲੋਕਾਂ ਧਰਨਾ ਮਾਰਿਆ ਸੀ।
ਅੱਤਵਾਦ ਦੇ ਖਿਝੇ ਕਈ ਲੋਕ ਉਹ ਸੀ,
ਰੰਗ ਸੋਗ ਵਿੱਚ ਗੁੱਸੇ ਦਾ ਧਾਰਿਆ ਸੀ।
ਆਇਆ ਓਮ ਤੇ ਚੇਲੇ ਵੀ ਨਾਲ ਸੀ ਗੇ,
ਚੇਲਿਆਂ ਗੁਰੁ ਨੂੰ ਆਣ ਉਭਾਰਿਆ ਸੀ।
ਗੁੱਸਾ ਲੋਕਾਂ ਨੂੰ ਚੜ੍ਹ ਗਿਆ ਹੋਰ ਵਾਹਵਾ,
ਸਾਰਾ ਸਵਾਮੀ ਦੇ ਉੱਤੇ ਉਤਾਰਿਆ ਸੀ।
ਸਵਾਮੀ ਲੁਕ ਗਿਆ ਚੇਲੇ ਨੂੰ ਵੇਖ ਤੌਣੀ,
ਲਿਆ ਲੋਕਾਂ ਸੀ ਫੇਰ ਵੀ ਘੇਰ ਸਵਾਮੀ।
ਥੱਪੜ ਚਾਰ ਨਹੀਂ ਖਾਧੇ ਤੇ ਪਿਆ ਪੈਰੀਂ,
ਭੀੜ ਅੱਗੇ ਸੀ ਹੋ ਗਿਆ ਢੇਰ ਸਵਾਮੀ।
-ਤੀਸ ਮਾਰ ਖਾਂ