ਅੱਜ-ਨਾਮਾ

pannu2881

ਕੀ ਹੈ ਅਫਸਰਾਂ ਨੂੰ ਸਿੱਧੂ ਹੱਥ ਪਾਇਆ,
ਲੱਗੇ ਵਿੱਚ ਮੈਦਾਨ ਉਹ ਆਉਣ ਮੀਆਂ।
ਰਾਜਧਾਨੀ ਨੂੰ ਕਾਰਾਂ ਦੀ ਡਾਰ ਤੁਰ ਪਈ,
ਨਾਅਰੇ ਲੱਗੇ ਨੇ ਪੁੱਜ ਕੇ ਲਾਉਣ ਮੀਆਂ।
ਅਮਲਾ ਹੇਠਲਾ ਨਿੱਤ ਜੋ ਨਾਲ ਰਹਿੰਦਾ,
ਨਾਲੇ ਓਸ ਨੂੰ ਲੱਗੇ ਭੜਕਾਉਣ ਮੀਆਂ।
ਸਾਥੀ ਸਿੱਧੂ ਦੇ ਓਹਲਿਓਂ ਅਫਸਰਾਂ ਨੂੰ,
ਲੱਗੇ ਹੋਰ ਵੀ ਹਨ ਉਕਸਾਉਣ ਮੀਆਂ।
ਕੋਸਿ਼ਸ਼ ਕਈਆਂ ਦੀ, ਸਿੱਧੂ ਨੂੰ ਧੱਕ ਪਾਸੇ,
ਕੁਰਸੀ ਉਹਦੇ ਤੋਂ ਖਾਲੀ ਕਰਵਾਈ ਜਾਵੇ।
ਮੱਥਾ ਰਗੜ ਪਟਿਆਲੇ ਦੇ ਮਹਿਲ ਮੂਹਰੇ,
ਕਿਸਮਤ ਆਪਣੀ ਫੇਰ ਅਜ਼ਮਾਈ ਜਾਵੇ।
-ਤੀਸ ਮਾਰ ਖਾਂ