ਅੱਜ-ਨਾਮਾ

pannu2881

ਕਿਰਨ ਬੇਦੀ ਦੇ ਜਿੱਧਰ ਵੀ ਪੈਰ ਜਾਂਦੇ,
ਜਾਂਦੇ ਨਾਲ ਕਈ ਤੁਰੇ ਵਿਵਾਦ ਮੀਆਂ।
ਅਕਲ ਵਰਤਦੀ ਘੱਟ ਕੁਝ ਠੀਕ ਪਾਸੇ,
ਵਾਧੂ ਕਰੇ ਉਹ ਸਮਾਂ ਬਰਬਾਦ ਮੀਆਂ।
ਕਿਹੜੀ ਥਾਂ ਉਹ ਰਹੀ ਸੀ ਸ਼ਾਂਤ ਹੋ ਕੇ,
ਆਵੇ ਏਦਾਂ ਦਾ ਪਿੰਡ ਨਾ ਯਾਦ ਮੀਆਂ।
ਥੋੜ੍ਹਾ ਕੰਮ ਤੇ ਬਹੁਤਾ ਈ ਪੇਸ਼ ਕਰਦੀ,
ਬਿਨਾਂ ਕੰਮ ਉਹ ਭਾਲਦੀ ਦਾਦ ਮੀਆਂ।
ਪਾਂਡੀਚਰੀ ਦੇ ਵਿੱਚ ਵੀ ਪਿਆ ਰੱਫੜ,
ਛੇੜੀ ਏਦਾਂ ਦੇ ਸਾਜ਼ ਦੀ ਤੰਦ ਮੀਆਂ।
‘ਗੋ ਬੈਕ’ ਦੇ ਗੂੰਜਦੇ ਫਿਰਨ ਨਾਅਰੇ,
ਪਾਂਡੀਚਰੀ ਵੀ ਹੋ ਗਿਆ ਬੰਦ ਮੀਆਂ।
-ਤੀਸ ਮਾਰ ਖਾਂ