ਅੱਜ-ਨਾਮਾ

pannu2881

ਮਮਤਾ ਬੈਨਰਜੀ ਗੁੱਸੇ ਦੇ ਨਾਲ ਕਹਿੰਦੀ,
ਕਰਦਾ ਰਾਜਾਂ ਨੂੰ ਕੇਂਦਰ ਆ ਤੰਗ ਭਾਈ।
ਲਾਏ ਹੋਏ ਗਵਰਨਰ ਕਈ ਭਾਜਪਾਈਏ,
ਉਨ੍ਹਾਂ ਰਾਹੀਂ ਹੈ ਲਾਈ ਪਈ ਜੰਗ ਭਾਈ।
ਰਿਹਾ ਯਾਦ ਨਹੀਂ ਨਿਯਮ-ਕਾਨੂੰਨ ਕੋਈ,
ਅਸਲੋਂ ਲਾਹੀ ਸੰਵਿਧਾਨ ਦੀ ਸੰਗ ਭਾਈ।
ਜਿੱਦਾਂ ਟੀਚਰ ਕੋਈ ਦੱਸਦਾ ਬੱਚਿਆਂ ਨੂੰ,
ਸਾਨੂੰ ਦੱਸਣ ਇਹ ਰਾਜ ਦਾ ਢੰਗ ਭਾਈ।
ਨੁਕਸ ਕੱਢ ਰਹੀ ਠੀਕ ਉਹ ਭਾਜਪਾ ਦਾ,
ਸੋਟਾ ਪੀੜ੍ਹੀ ਦੇ ਹੇਠ ਉਹ ਮਾਰਦੀ ਨਹੀਂ।
ਜੜ੍ਹੀਂ ਦਿੱਤਾ ਸੀ ਤੇਲ ਤਾਂ ਆਪ ਉਸ ਨੇ,
ਪਿਛਲੇ ਕੀਤੇ ਗੁਨਾਹ ਚਿਤਾਰਦੀ ਨਹੀਂ।
-ਤੀਸ ਮਾਰ ਖਾਂ