ਅੱਜ-ਨਾਮਾ

pannu2881

ਲੋਕਤੰਤਰ ਵਿੱਚ ਲੋਕ ਨਾ ਸਮਝ ਪਾਏ,
ਹੁੰਦਾ ਕਿਹੜਾ ਕਾਨੂੰਨ ਦਾ ਰਾਜ ਮੀਆਂ।
ਹਰ ਕੋਈ ਕਰੀ ਕਾਨੂੰਨ ਦਾ ਗੱਲ ਜਾਵੇ,
ਆਪਣੇ ਯਾਰਾਂ ਦਾ ਕਰੇ ਲਿਹਾਜ ਮੀਆਂ।
ਚੋਰ-ਠੱਗ ਵੀ ਨਾਲ ਹਨ ਸਾਰਿਆਂ ਦੇ,
ਕਾਇਮ ਰੱਖਦੇ ਉਹੀ ਨੇ ਤਾਜ ਮੀਆਂ।
ਜੀਹਦੀ ਪਿੱਠ ਦੇ ਉੱਤੇ ਸਰਕਾਰ ਹੋਵੇ,
ਡਰਦਾ ਓਸ ਤੋਂ ਸਰਬ ਸਮਾਜ ਮੀਆਂ।
ਕੀਤੀ ਜਾਵੇ ਕਾਨੂੰਨ ਦੀ ਬਾਤ ਬੇਸ਼ਕ,
ਓਦਾਂ ਕੀਤੀ ਆ ਠੱਪ ਕਿਤਾਬ ਮੀਆਂ।
ਸਾਰੇ ਦੇਸ਼ ਦੀ ਜਿੱਦਾਂ ਦੀ ਚਾਲ ਹੋਈ,
ਓਸੇ ਹਾਲਤ ਦੇ ਵਿੱਚ ਪੰਜਾਬ ਮੀਆਂ।
-ਤੀਸ ਮਾਰ ਖਾਂ