ਅੱਜ-ਨਾਮਾ

pannu2881

ਸਿਸਟਮ ਟੈਕਸ ਦਾ ਨਵਾਂ ਹੈ ਸ਼ੁਰੂ ਕੀਤਾ,
ਖੁਸ਼ੀ ਸਰਕਾਰ ਨੇ ਬੜੀ ਵਿਖਾਈ ਹੈ ਜੀ।
ਕਹਿੰਦੇ ਨਵੀਂ ਪ੍ਰਣਾਲੀ ਹੈ ਇਸ ਤਰ੍ਹਾਂ ਦੀ,
ਜਿਹੜੀ ਅੱਗੇ ਨਾ ਕਦੇ ਵੀ ਆਈ ਹੈ ਜੀ।
ਜਿਨ੍ਹਾਂ ਵਰਗਾਂ ਤੋਂ ਅਮਲ ਦੀ ਆਸ ਰੱਖੀ,
ਉਹੀਓ ਵਰਗ ਨੇ ਪਾਈ ਦੁਹਾਈ ਹੈ ਜੀ।
ਪਿਟਦੇ ਨੀਲੇ ਉਹ ਲੋਕ ਹਨ ਹੋਈ ਜਾਂਦੇ,
ਵਾਧੂ ਔਕੜ ਪਏ ਆਖਦੇ ਪਾਈ ਹੈ ਜੀ।
ਬੰਦਾ ਆਮ ਨਹੀਂ ਸਮਝਿਆ ਟੈਕਸ ਬਾਰੇ,
ਚੰਗਾ ਸੁਣਦਾ ਤਾਂ ਚੰਗਾ ਉਹ ਕਹੀ ਜਾਂਦਾ।
ਮਾੜਾ ਸੁਣਦਾ ਉਹ ਸਿਰ ਹਿਲਾਈ ਜਾਂਦਾ,
ਵਗਦੇ ਵਹਿਣ ਦੇ ਵਿੱਚ ਹੀ ਵਹੀ ਜਾਂਦਾ।
-ਤੀਸ ਮਾਰ ਖਾਂ