ਅੱਜ-ਨਾਮਾ

pannu2881

ਕਿਹਾ ਮੋਦੀ ਦਾ ਸਮਝ ਲਿਆ ਸਿਰ-ਮੱਥੇ,
ਬੰਦਾ ਹੋਰ ਵੀ ਗਿਆ ਇੱਕ ਮਾਰਿਆ ਈ।
ਕਹਿ ਕੇ ਗਾਵਾਂ ਦਾ ਮਾਸ ਹੈ ਵੇਚਦਾ ਇਹ,
ਕੁੱਟ-ਕੁੱਟ ਮੌਤ ਦੇ ਘਾਟ ਉਤਾਰਿਆ ਈ।
ਬੇਗੁਨਾਹੀ ਦੀ ਰੱਟ ਉਹ ਰਿਹਾ ਲਾਉਂਦਾ,
ਉਹਦਾ ਰੋਣਾ ਨਾ ਕਿਸੇ ਵਿਚਾਰਿਆ ਈ।
ਝੱਖੜ ਜ਼ੁਲਮ ਦਾ ਏਦਾਂ ਦਾ ਝੁੱਲਿਆ ਈ,
ਇਨਸਾਫ ਸਰੇ ਮੈਦਾਨ ਹੀ ਹਾਰਿਆ ਈ।
ਫਿਰ ਵੀ ਆਖੀ ਨਹੀਂ ਮੋਦੀ ਨੇ ਗੱਲ ਮਾੜੀ,
ਸਿਫਤ ਦੇਸ-ਪਰਦੇਸ ਵਿੱਚ ਹੋਈ ਉਹਦੀ।
ਜਾਂ ਤਾਂ ਰਸਮ ਲਈ ਗੱਲ ਇਹ ਕਹੀ ਮੋਦੀ,
ਜਾਂ ਫਿਰ ਮੰਨਦਾ ਗੱਲ ਨਹੀਂ ਕੋਈ ਉਹਦੀ।
-ਤੀਸ ਮਾਰ ਖਾਂ