ਅੱਜ-ਨਾਮਾ

pannu2881

ਸਵਿਟਜ਼ਰਲੈਂਡ ਨੇ ਸੁਣੀਂਦਾ ਪਾਸ ਕੀਤਾ,
ਨੀਤੀ ਨਵੀਂ ਹੁਣ ਲਈ ਆ ਧਾਰ ਮੀਆਂ।
ਮੰਗਦਾ ਭਾਰਤ ਜੇ ਵੇਰਵਾ ਦੱਸ ਦਿਆਂਗੇ,
ਕਰਨਾ ਅਸਾਂ ਨੇ ਨਹੀਂ ਇਨਕਾਰ ਮੀਆਂ।
ਦੁਨੀਆ ਭਰ ਦੀ ਦੌਲਤ ਹੈ ਆਈ ਏਥੇ,
ਚੋਰੀ ਬਾਰਡਰਾਂ ਨੂੰ ਕਰਦੀ ਪਾਰ ਮੀਆਂ।
ਉਸ ਨੇ ਸਾਡਾ ਵੀ ਅਕਸ ਖਰਾਬ ਕੀਤਾ,
ਸਾਡਾ ਰਿਹਾ ਨਾ ਕੋਈ ਇਤਬਾਰ ਮੀਆਂ।
ਵਾਅਦਾ ਵੇਰਵੇ ਦੱਸਣ ਲਈ ਕਰੀ ਜਾਣਾ,
ਸਕਦੇ ਕਿਸੇ ਤੋਂ ਅਸੀਂ ਤੇ ਨੱਸ ਹੈ ਨਹੀਂ।
ਗੁਪਤ ਕੋਡ ਦੀ ਸ਼ਰਤ ਵਿੱਚ ਜੋੜ ਦੇਣੀ,
ਕੋਡ ਭਾਰਤ ਤੋਂ ਹੋਣਾ ਹੀ ਦੱਸ ਹੈ ਨਹੀਂ।
-ਤੀਸ ਮਾਰ ਖਾਂ