ਅੱਜ-ਨਾਮਾ

pannu2881

ਫਰਕ ਦਿਨਾਂ ਦਾ ਪੈ ਗਿਆ ਦਿਨਾਂ ਅੰਦਰ,
ਬਦਲੇ ਸੁਣਨ ਪਏ ਲੋਕਾਂ ਦੇ ਬੋਲ ਬੇਲੀ।
ਬਦਲੀ ਜਦੋਂ ਸਰਕਾਰ ਤਾਂ ਕਈ ਰਿਸ਼ਤੇ,
ਸਕੇ ਰੱਖ ਨਹੀਂ ਕਾਇਮ ਸੀ ਤੋਲ ਬੇਲੀ।
ਚੱਟਦੇ ਰਹੇ ਮਲਾਈਆਂ ਜੋ ਕੱਲ੍ਹ ਤੀਕਰ,
ਤਿੜਕੇ ਕੁੱਜੇ ਦੇ ਜਾਣ ਨਹੀਂ ਕੋਲ ਬੇਲੀ।
ਸਖਤ ਜੁੱਸੇ ਜੋ ਕੱਲ੍ਹ ਸੀ ਨਜ਼ਰ ਆਉਂਦੇ,
ਆਇਆਂ ਅੰਦਰੋਂ ਨਿਕਲ ਹੈ ਪੋਲ ਬੇਲੀ।
ਸਬਕ ਸਿੱਖਣ ਦੀ ਲੋੜ ਹੁਣ ਹਾਕਮਾਂ ਨੂੰ,
ਨਿਭਣੇ ਨਾਲ ਨਹੀਂ ਖਾਣ ਦੇ ਯਾਰ ਬੇਲੀ।
ਬੂਥਾ ਉਨ੍ਹਾਂ ਦਾ ਬੰਨ੍ਹਣ ਦੀ ਲੋੜ ਲੱਗਦੀ,
ਉੱਭਰੇ ਨਵੇਂ ਹੁਣ ਜੋ ਲੰਬੜਦਾਰ ਬੇਲੀ।
-ਤੀਸ ਮਾਰ ਖਾਂ