ਅੱਜ-ਨਾਮਾ

pannu2881

ਸੱਦ ਲਿਆ ਸੈਸ਼ਨ ਪੰਜਾਬ ਅਸੈਂਬਲੀ ਦਾ,
ਲਾਈ ਲੋਕਾਂ ਸੀ ਇਹਦੇ ਤੋਂ ਝਾਕ ਮੀਆਂ।
ਖਰਚੇ-ਪੱਤੇ ਦੀ ਆਊ ਤਸਵੀਰ ਮੂਹਰੇ,
ਫੋਲੀ ਜਾਊਗੀ ਬੱਝੀ ਪਈ ਡਾਕ ਮੀਆਂ।
ਪਤਾ ਲੱਗ ਜਾਊ ਕਿੱਥੇ ਕੀ ਖਰਚ ਹੋਣਾ,
ਸੁਫਨਾ ਜਾਪਦਾ ਹੋ ਗਿਆ ਖਾਕ ਮੀਆਂ।
ਮੁੜ ਕੇ ਜਿੱਦਾਂ ਦੀ ਖੇਡ ਆ ਸ਼ੁਰੂ ਹੋਈ,
ਹੋ ਗਏ ਖੁਸ਼ੀ ਨੇ ਚੋਰਾਂ ਦੇ ਸਾਕ ਮੀਆਂ।
ਅੱਧਾ ਸਮਾਂ ਤਾਂ ਗਿੱਲ ਨਾਲ ਨਿੱਲ ਹੋਇਆ,
ਬਚਦਾ ਸਮਾਂ ਹੁਣ ਉੱਡ ਰਹੀ ਰੇਤ ਮੀਆਂ।
ਭ੍ਰਿਸ਼ਟਾਚਾਰ ਦੀ ਉੱਡ ਰਹੀ ਰੇਤ ਜਿਹੜੀ,
ਇਸ ਨੇ ਦੱਬ ਲਏ ਫਸਲ ਤੇ ਖੇਤ ਮੀਆਂ।
-ਤੀਸ ਮਾਰ ਖਾਂ