ਅੱਜ-ਨਾਮਾ

pannu2881

ਸੁਣਿਆ ਲੱਗਾ ਅਮਰੀਕਾ ਨੂੰ ਜਾਣ ਮੋਦੀ,
ਮਿਲਣੀ ਹੋ ਜਾਊ ਟਰੰਪ ਦੇ ਨਾਲ ਮੀਆਂ।
ਲੀਡਰ ਦੋਵੇਂ ਇਹ ਕਦੀ ਨਹੀਂ ਮਿਲੇ ਅੱਗੇ,
ਮਿਲਦੀ ਦੋਵਾਂ ਦੀ ਸੁਰ ਨਹੀਂ ਤਾਲ ਮੀਆਂ।
ਇੱਕੋ ਮੁੱਦੇ ਉੱਤੇ ਕੁਝ ਸੋਚ ਮਿਲ ਜਾਊ,
ਦਹਿਸ਼ਤ ਵਾਲਾ ਹੈ ਮੁੱਖ ਸਵਾਲ ਮੀਆਂ।
ਮਿਲਦੀ ਸਾਂਝ ਹੈ ਦੋਵਾਂ ਦੀ ਹੋਰ ਕਿਹੜੀ,
ਕਰਨੀ ਔਖੀ ਹੈ ਬਹੁਤ ਹੀ ਭਾਲ ਮੀਆਂ।
ਫਿਰ ਵੀ ਦੋਵਾਂ ਨੂੰ ਮਿਲਣ ਦਾ ਚਾਅ ਚੋਖਾ,
ਗਿਣਨ ਲੱਗੇ ਨੇ ਮਿਲਣ ਦੀ ਘੜੀ ਮੀਆਂ।
ਝੋਲੀ ਪਾਵਣਾ ਕੱਖ ਨਹੀਂ ਮਿਲਣੀਆਂ ਨੇ,
ਗੱਡੀ ਓਥੇ ਹੀ ਰਹਿਣੀ ਆ ਖੜੀ ਮੀਆਂ।
-ਤੀਸ ਮਾਰ ਖਾਂ