ਅੱਜ-ਨਾਮਾ

pannu2881

ਵਾਤਾਵਰਣ ਦਾ ਫਿਕਰ ਜੋ ਕਰਨ ਵਾਲੇ,
ਆਪੋ ਆਪਣੀ ਕਹਿੰਦੇ ਆ ਬਾਤ ਬੇਲੀ।
ਕਿਹਾ ਕਿਸੇ ਨੇ ਤਪਸ਼ ਹੁਣ ਵਧਣ ਵਾਲੀ,
ਧਰਤੀ ਭੱਠੀਆਂ ਨੂੰ ਦੇ ਜਾਊ ਮਾਤ ਬੇਲੀ।
ਕੋਈ ਆਖਦਾ ਬਰਫ ਦਾ ਯੁੱਗ ਮੁੜ ਕੇ,
ਕਰਨ ਜਿ਼ੰਦਗੀ ਦਾ ਆਊ ਘਾਤ ਬੇਲੀ।
ਕੋਈ ਕਹਿੰਦਾ ਸਮੁੰਦਰ ਹਨ ਚੜ੍ਹੀ ਜਾਂਦੇ,
ਠੱਲ੍ਹਣ ਵਾਲੀ ਨਾ ਪਾਣੀ ਦੀ ਜਾਤ ਬੇਲੀ।
ਹੁੰਦੀ ਚਰਚਾ ਤੇ ਪਰਚੇ ਹਨ ਪੜ੍ਹੇ ਜਾਂਦੇ,
ਆਪੋ-ਆਪਣੀ ਬਾਤ ਇਹ ਪਾਈ ਜਾਂਦੇ।
ਰੋਟੀ ਰਾਤ ਦੀ ਮਿਲਣ ਦਾ ਪਤਾ ਨਾਹੀਂ,
ਚਿੰਤਾ ਯੁੱਗਾਂ ਦੀ ਲੋਕਾਂ ਨੂੰ ਲਾਈ ਜਾਂਦੇ।
-ਤੀਸ ਮਾਰ ਖਾਂ