ਅੱਜ-ਨਾਮਾ

pannu2881

ਇੱਕ ਜੱਜ ਕੋਈ ਗਊ ਦਾ ਕੇਸ ਫੜਿਆ,
ਕਿੱਸਾ ਮੋਰ ਦਾ ਬਹਿ ਗਿਆ ਖੋਲ੍ਹ ਬੇਲੀ।
ਆਖੇ ਮੋਰ ਤਾਂ ਹੁੰਦਾ ਬਈ ਬ੍ਰਹਮਚਾਰੀ,
ਉਹ ਤਾਂ ਜਾਂਦਾ ਨਾ ਮੋਰਨੀ ਕੋਲ ਬੇਲੀ।
ਦੂਜੇ ਜੱਜ ਕੋਈ ਗਊ ਦਾ ਕੇਸ ਛੋਹਿਆ,
ਅਸਲ ਗੱਲ ਨੂੰ ਕਰ ਗਿਆ ਗੋਲ ਬੇਲੀ।
ਮਹਿਮਾ ਗਾਂ ਦੀ ਰੱਜ ਕੇ ਕਰਨ ਲੱਗਾ,
ਗਿਆ ਪੰਨੇ ਇਤਹਾਸ ਦੇ ਫੋਲ ਬੇਲੀ।
ਚੱਲਣਾ ਜੱਜ ਤਾਂ ਹੁੰਦਾ ਸੰਵਿਧਾਨ ਪਿੱਛੇ,
ਲੱਗੇ ਕਥਾ ਜਿਹੀ ਜੱਜ ਸੁਣਾਉਣ ਬੇਲੀ।
ਗੁੰਨ੍ਹੀ ਜਾਣ ਇਤਹਾਸ-ਮਿਥਹਾਸ ਦੋਵੇਂ,
ਆਸਾ ਰਾਮ ਨੂੰ ਵੀ ਮਾਤ ਪਾਉਣ ਬੇਲੀ।
-ਤੀਸ ਮਾਰ ਖਾਂ