ਅੱਜ-ਨਾਮਾ

pannu2881

ਬਹੁੜੀ ਮੰਤਰੀਆਂ ਰਾਜੇ ਦੇ ਕੋਲ ਕੀਤੀ,
ਸੋਹਣਾ ਸਾਡੇ ਤੋਂ ਹਾਲ ਅਕਾਲੀਆਂ ਦਾ।
ਅਫਸਰ ਅਸਾਂ ਦੀ ਬਾਤ ਨਾ ਸੁਣੇ ਕੋਈ,
ਸੁਣਿਆ ਜਾਂਦਾ ਸਵਾਲ ਅਕਾਲੀਆਂ ਦਾ।
ਅਸੀਂ ਕਹੀਏ ਤਾਂ ਮੀਨ ਤੇ ਮੇਖ ਕੱਢਣ,
ਸਕਣ ਕਿਹਾ ਨਾ ਟਾਲ ਅਕਾਲੀਆਂ ਦਾ।
ਜਾਂਦੇ ਲੋਕ ਹਨ ਵਿਹੜੇ ਅਕਾਲੀਆਂ ਦੇ,
ਟੁੱਟਣਾ ਕਦੋਂ ਕੁ ਜਾਲ ਅਕਾਲੀਆਂ ਦਾ।
ਅੱਗੋਂ ਰਾਜੇ ਸੀ ਕੰਨ ਵਿੱਚ ਗੱਲ ਆਖੀ,
ਅੱਗੇ ਵਾਂਗ ਖੂੰਡਾ ਹੁਣ ਖੜਕਣਾ ਨਹੀਂ।
ਚਾਲ ਆਪਣੀ ਚੱਲੇ ਪਿਆ ਵਕਤ ਵੇਖੋ,
ਖੂੰਜੇ ਪਏ ਅਕਾਲੀਆਂ ਰੜਕਣਾ ਨਹੀਂ।
-ਤੀਸ ਮਾਰ ਖਾਂ