ਅੱਜ-ਨਾਮਾ

pannu2881

ਕਹਿੰਦੇ ਸਨ ਕਿ ਮਿਲਣ ਦੀ ਲੋੜ ਨਾਹੀਂ,
ਅਸੀਂ ਮਿਲਣੀਆਂ ਤੋਂ ਬਾਜ਼ ਆਏ ਬੇਲੀ।
ਦੋਵਾਂ ਮੁਲਕਾਂ ਦੇ ਕਿਹਾ ਸੀ ਅਫਸਰਾਂ ਨੇ,
ਏਜੰਡੇ ਬੈਠਕ ਦੇ ਨਹੀਂ ਬਣਵਾਏ ਬੇਲੀ।
ਕਜ਼ਾਖਸਤਾਨ ਦੇ ਵਿੱਚ ਜਦ ਜਾਣ ਦੋਵੇਂ,
ਉਹ ਤੇ ਕਰਨਗੇ ਨਾ ਹਾਏ-ਬਾਏ ਬੇਲੀ।
ਓਥੇ ਗਿਆਂ ਨੂੰ ਦਿਨ ਵੀ ਗੁਜ਼ਰਿਆ ਨਾ,
ਮੋਦੀ-ਸ਼ਰੀਫ ਸਨ ਹੱਥ ਮਿਲਾਏ ਬੇਲੀ।
ਲੋਕੀਂ ਆਖਦੇ ਭਰਮ ਹਨ ਪਾਉਣ ਗਿੱਝੇ,
ਕਦਮ ਕਹੇ ਦੇ ਉਲਟ ਉਹ ਧਰਨ ਬੇਲੀ।
ਗੱਲੀਂ ਕੋਈ ਨਾ ਦੋਵੇਂ ਹੀ ਕਸਰ ਛੱਡਣ,
ਹੁੰਦਾ ਔਖਾ ਯਕੀਨ ਜਿਹਾ ਕਰਨ ਬੇਲੀ।
-ਤੀਸ ਮਾਰ ਖਾਂ