ਅੱਜ-ਨਾਮਾ

pannu2881

ਆਉਂਦੀ ਲੱਗੇ ਸ਼ਰੀਫ ਦੀ ਫਿਰ ਸ਼ਾਮਤ,
ਹੋ ਗਈ ਸੁਣੀ ਆ ਫੌਜ ਨਾਰਾਜ਼ ਮੀਆਂ।
ਬੀਤੇ ਸਾਲ ਵਿੱਚ ਹੋਈ ਸੀ ਕੋਈ ਬੈਠਕ,
ਕੀਤੀ ਸ਼ਰੀਫ ਦੇ ਭਰਾ ਸ਼ਾਹਬਾਜ਼ ਮੀਆਂ।
ਆਢਾ ਐਵੇਂ ਸੀ ਫੌਜ ਦੇ ਨਾਲ ਲਾਇਆ,
ਅੱਗੋਂ ਕੀਤਾ ਨਹੀਂ ਫੌਜ ਲਿਹਾਜ ਮੀਆਂ।
ਦਿਤੀ ਓਸ ਦੀ ਖਬਰ ਜਦ ਮੀਡੀਏ ਤਾਂ,
ਕੀਤਾ ਫੌਜ ਨੇ ਸਖਤ ਇਤਰਾਜ਼ ਮੀਆਂ।
ਦੇਂਦਾ ਫਿਰਦਾ ਸ਼ਰੀਫ ਸਫਾਈ ਉਸ ਦੀ,
ਹੋਇਆ ਫੌਜ ਦਾ ਦਿਲ ਨਾ ਸਾਫ ਮੀਆਂ।
ਜਦ ਵੀ ਏਦਾਂ ਦੇ ਬਣਨ ਹਾਲਾਤ ਮੀਆਂ,
ਫੌਜ ਕਰੇ ਨਹੀਂ ਲੀਡਰ ਨੂੰ ਮਾਫ ਮੀਆਂ।
-ਤੀਸ ਮਾਰ ਖਾਂ