ਅੱਜ-ਨਾਮਾ

pannu2881

ਦਿੱਲੀ ਜਾਂਦੀ ਅਬਦੁੱਲਾ ਨੇ ਟਿਕਟ ਜਿੱਤੀ,
ਸ੍ਰੀਨਗਰ ਦੀ ਸੀਟ ਗਿਆ ਜਿੱਤ ਮੁੜ ਕੇ।
ਕਹਿੰਦਾ ਮੁਫਤੀ ਦੀ ਤੋੜ ਸਰਕਾਰ ਦੇਵੋ,
ਰੱਟ ਲਾਊਗਾ ਇਹੀ ਉਹ ਨਿੱਤ ਮੁੜ ਕੇ।
ਵੱਡੀ ਕੁਰਸੀ `ਤੇ ਵੇਖਣ ਨੂੰ ਪੁੱਤ ਬੈਠਾ,
ਕਰੀ ਜਾਂਦਾ ਹੈ ਬਾਪ ਦਾ ਚਿੱਤ ਮੁੜ ਕੇ।
ਕਰਦਾ ਰਾਜ ਦੇ ਹਿੱਤਾਂ ਦੀ ਗੱਲ ਬੇਸ਼ੱਕ,
ਸੋਚੀ ਜਾਂਦਾ ਪਰਵਾਰ ਦਾ ਹਿੱਤ ਮੁੜ ਕੇ।
ਸੀਟ ਜਿੱਤਣ ਨੂੰ ਕੀਤੇ ਸੀ ਕਈ ਖੇਖਣ,
ਪੱਥਰਬਾਜ਼ਾਂ ਦਾ ਪੱਖ ਉਸ ਪੂਰਿਆ ਸੀ।
ਜਿਸ ਦਿੱਲੀ ਨੇ ਬਹੁਤ ਸੀ ਮਾਣ ਦਿੱਤਾ,
ਇੱਕੋ ਸੀਟ ਲਈ ਓਸ ਨੂੰ ਘੂਰਿਆ ਸੀ।
-ਤੀਸ ਮਾਰ ਖਾਂ