ਅੱਜ-ਨਾਮਾ

pannu2881

ਲਾਲ ਬੱਤੀ ਤਾਂ ਲੀਡਰ ਦਾ ਟੌਹਰ ਸੀ ਗਾ,
ਬੱਤੀ ਖੁੱਸ ਗਈ, ਟੌਹਰ ਵੀ ਗੁੱਲ ਮੀਆਂ।
ਜਗਦੀ ਬੱਤੀ ਤਾਂ ਵੇਖ ਕੇ ਸੜਕ ਉੱਪਰ,
ਗੱਡੀਆਂ ਦੇਂਦੀਆਂ ਰਾਹ ਸੀ ਕੁੱਲ ਮੀਆਂ।
ਆਉਣੀ ਰਾਜ ਲਈ ਆਪਣੀ ਜਦੋਂ ਵਾਰੀ,
ਮੁੜ-ਮੁੜ ਸੋਚਿਆ ਲਾਵਾਂਗੇ ਟੁੱਲ ਮੀਆਂ।
ਲਾਹ ਲਈ ਬੱਤੀ ਸਰਕਾਰ ਨੇ ਜਦੋਂ ਸਾਡੀ,
ਬਿਨਾਂ ਟੌਹਰ ਤੋਂ ਸਾਡਾ ਨਹੀਂ ਮੁੱਲ ਮੀਆਂ।
ਲਾਉਣੀ ਨਹੀਂ, ਅਮਰਿੰਦਰ ਸੋਂਹ ਨਾ ਲਾਵੇ,
ਪੈਣਾ ਹਾਕਮ ਨੂੰ ਕੋਈ ਨਹੀਂ ਫਰਕ ਮੀਆਂ।
ਫੋਕੀ ਖੱਟਣ ਨੂੰ ਭੱਲ ਜਿਹੀ ਆਪ ਉਸ ਨੇ,
ਬੇੜੀ ਚੇਲਿਆਂ ਦੀ ਕਰ`ਤੀ ਗਰਕ ਮੀਆਂ।
-ਤੀਸ ਮਾਰ ਖਾਂ