ਅੱਜ-ਨਾਮਾ

pannu2881

ਸੁੱਟਿਆ ਫੇਰ ਕੋਈ ਬੰਬ ਅਮਰੀਕਨਾਂ ਨੇ,
ਕਹਿੰਦੇ ਸੁੱਟਣ ਦੀ ਬੜੀ ਸੀ ਲੋੜ ਬੇਲੀ।
ਸਾਨੂੰ ਲੜਨ ਲਈ ਕੀਤਾ ਮਜਬੂਰ ਜਾਂਦਾ,
ਨਹੀਂ ਤੇ ਜਾਂਦੇ ਅਫਗਾਨਾਂ ਨੂੰ ਛੋੜ ਬੇਲੀ।
ਫੋਰਸ ਏਥੋਂ ਦੀ ਹਾਲੀ ਨਾ ਲੜਨ ਜੋਗੀ,
ਸਕਦੀ ਇਹ ਨਹੀਂ ਹੱਲੇ ਨੂੰ ਮੋੜ ਬੇਲੀ।
ਤਾਂ ਹੀ ਸੁੱਟਿਆ ‘ਬੰਬਾਂ ਦੀ ਮਾਂ’ ਵਰਗਾ,
ਜਿਹੜੇ ਬੰਬ ਦਾ ਕੋਈ ਨਹੀਂ ਤੋੜ ਬੇਲੀ।
ਹੀਰੋਸ਼ੀਮਾ ਨੂੰ ਕੋਈ ਪਿਆ ਯਾਦ ਕਰਦਾ,
ਨਾਗਾਸਾਕੀ ਹੁਣ ਯਾਦ ਪਿਆ ਕਰੇ ਕੋਈ।
ਨਹੀਂ ਹੈ ਏਸ ਦਾ ਫਿਕਰ ਅਮਰੀਕਨਾਂ ਨੂੰ,
ਨਾਲ ਬੰਬਾਂ ਦੇ ਕਿੱਧਰ ਪਿਆ ਮਰੇ ਕੋਈ।
-ਤੀਸ ਮਾਰ ਖਾਂ