ਅੱਜ-ਨਾਮਾ

pannu2881

ਸਾਥੀ ਦਲਾਂ ਨੂੰ ਲਾਲੂ ਇਹ ਗੱਲ ਆਖੀ,
ਵੱਖੋ-ਵੱਖ ਨਾ ਖਾਈ ਜਾਓ ਮਾਰ ਮੀਆਂ।
ਮਾੜੇ-ਮੋਟੇ ਇਹ ਭੁੱਲੀਏ ਫਰਕ ਮਿੱਤਰ,
ਕਰੀਏ ਜੁੜਨ ਦੀ ਕੋਈ ਵਿਚਾਰ ਮੀਆਂ।
ਚੜ੍ਹਦੀ ਆ ਰਹੀ ਕਾਂਗ ਹੈ ਭਾਜਪਾ ਦੀ,
ਲੜਨੀ ਜੰਗ ਪੈਣੀ ਆਰ-ਪਾਰ ਮੀਆਂ।
ਓਦਾਂ ਹੋਈਏ ਇਕੱਠੇ ਤੇ ਜ਼ੋਰ ਲਾਈਏ,
ਜਿੱਦਾਂ ਲਿਆ ਸੀ ਜਿੱਤ ਬਿਹਾਰ ਮੀਆਂ।
ਰਾਹੁਲ ਗਾਂਧੀ ਨੇ ਉੱਛਲ ਸੀ ਬਾਤ ਬੋਚੀ,
ਕਹਿੰਦਾ ਲਾਲੂ ਦੀ ਬਾਤ ਹੈ ਸਾਊ ਮੀਆਂ।
ਫੜ ਕੇ ਮਾਰਕਸੀ ਕੌਣ ਲਿਆਊ ਮੀਆਂ,
ਮਮਤਾ ਦੀਦੀ ਨੂੰ ਕੌਣ ਸਮਝਾਊ ਮੀਆਂ।
-ਤੀਸ ਮਾਰ ਖਾਂ