ਅੱਜ-ਨਾਮਾ

pannu2881

ਸਿੱਧੂ ਲੱਗ ਪਿਆ ਬੋਲਣ ਤਾਂ ਜਾਏ ਬੋਲੀ,
ਕਰ ਗਈ ਸਿੱਧੂ ਹੈ ਬੋਲਣਾ ਘੱਟ ਮੀਆਂ।
ਸਾਂਭ ਸਿੱਧੂ ਨੇ ਮੰਚ ਹੁਣ ਲਿਆ ਜਿੱਦਣ,
ਸਿੱਧੂ ਗਈ ਆ ਚੁੱਪ ਜਿਹੀ ਵੱਟ ਮੀਆਂ।
ਜਿੰਨਾ ਵਕਤ ਰਿਹਾ ਰਾਜ ਤੋਂ ਦੂਰ ਸਿੱਧੂ,
ਕਰਦੀ ਸਿੱਧੂ ਸੀ ਇਫ ਜਾਂ ਬੱਟ ਮੀਆਂ।
ਸੁੱਕਾ ਦੇਂਦੀ ਨਹੀਂ ਜਾਣ ਸੀ ਬਾਦਲਾਂ ਨੂੰ,
ਮਾਰੀ ਗਈ ਸੀ ਰੋਜ਼ ਕੋਈ ਸੱਟ ਮੀਆਂ।
ਬੀਬੀ ਚੁੱਪ ਹੁਣ ਬੋਲਦਾ ਪਿਆ ਸਿੱਧੂ,
ਤੋੜਾ ਬਾਦਲਾਂ ਵੰਨੀਂ ਹੀ ਝਾੜਦਾ ਈ।
ਕੀਤੀ ਘੱਟ ਨਾ ਉਨ੍ਹਾਂ ਨੇ ਚੜ੍ਹਤ ਵੇਲੇ,
ਸਿੱਧੂ ਸੀਨਾ ਸ਼ਰੀਕਾਂ ਦਾ ਸਾੜਦਾ ਈ।
-ਤੀਸ ਮਾਰ ਖਾਂ