ਅੱਜ-ਨਾਮਾ

pannu2881

ਚੱਲੀ ਵੋਟਿੰਗ ਮਸ਼ੀਨਾਂ ਦੀ ਫੇਰ ਚਰਚਾ,
ਨਵਾਂ ਗਿਆ ਈ ਲੱਗ ਇਲਜ਼ਾਮ ਬੇਲੀ।
ਕਹਿੰਦੇ ਜਦੋਂ ਮਸ਼ੀਨਾਂ ਦੇ ਟੈੱਸਟ ਕੀਤੇ,
ਉਸ ਦੇ ਖੁੱæਲ੍ਹ ਗਏ ਭੇਦ ਤਮਾਮ ਬੇਲੀ।
ਨੱਪਿਆ ਸੀਗਾ ਨਿਸ਼ਾਨ ਤਾਂ ਹੋਰਨਾਂ ਦਾ,
ਵੋਟ ਭਾਜਪਾ ਨੂੰ ਆ ਗਏ ਆਮ ਬੇਲੀ।
ਮਸ਼ੀਨ ਇੱਕੋ ਨਿਸ਼ਾਨ ਨੂੰ ਮੋਹਰ ਲਾਵੇ,
ਕਰਿਆ ਇੰਜ ਸੀਗਾ ਇੰਤਜ਼ਾਮ ਬੇਲੀ।
ਦੇਂਦੇ ਅਫਸਰ ਸਫਾਈਆਂ ਨੇ ਕਈ ਭਾਵੇਂ,
ਕਰਦਾ ਉਨ੍ਹਾਂ ਦਾ ਕੋਈ ਵਿਸ਼ਵਾਸ ਨਾਹੀਂ।
ਲੋਕਾਂ ਵੇਖਿਆ ਖੇਤ ਜਦ ਵਾੜ ਖਾ ਗਈ,
ਲੱਭਦੀ ਕਰਨ ਵਾਲੀ ਅੱਗੋਂ ਆਸ ਨਾਹੀਂ।
-ਤੀਸ ਮਾਰ ਖਾਂ