ਅੱਜ-ਨਾਮਾ

pannu2881

ਭੀੜ, ਭੀੜ ਤੇ ਸੱਭੋ ਥਾਂ ਭੀੜ ਫਿਰਦੀ,
ਬਿਨਾਂ ਭੀੜ ਨਹੀਂ ਕੋਈ ਸਥਾਨ ਬੇਲੀ।
ਹਸਪਤਾਲ ਹਨ, ਰੇਲ ਜਾਂ ਬੱਸ ਅੱਡਾ,
ਲੱਗਦੇ ਭੀੜ ਨੇ ਹੋਏ ਇਨਸਾਨ ਬੇਲੀ।
ਭੀੜ ਗੱਡੀਆਂ ਦੀ ਹੁੰਦੀ ਸੜਕ ਉੱਤੇ,
ਖਤਰੇ ਵਿੱਚ ਪੈ ਜਾਂਦੀ ਹੈ ਜਾਨ ਬੇਲੀ।
ਚਰਚਾ ਸਿਰਫ ਆਬਾਦੀ ਦੀ ਹੋ ਜਾਵੇ,
ਦੇਵੇ ਹੋਰ ਨਹੀਂ ਕੋਈ ਧਿਆਨ ਬੇਲੀ।
ਵਧਦੀ ਭੀੜ ਨੇ ਕੀਤਾ ਹੈ ਜੀਣ ਔਖਾ,
ਸੜਕੋਂ ਗਲੀ ਦੇ ਤੀਕ ਨੇ ਜਾਮ ਬੇਲੀ।
ਜਾਮ, ਜਾਮ ਤੇ ਲੱਗੇ ਨੇ ਜਾਮ ਦਿੱਸਦੇ,
ਬਣਿਆ ਜਾਮ ਦਾ ਦੇਸ਼ ਗੁਲਾਮ ਬੇਲੀ।
-ਤੀਸ ਮਾਰ ਖਾਂ