ਅੱਜ-ਨਾਮਾ

pannu2881
ਕੀਤੀ ਸੇਵਾ ਅਡਵਾਨੀ ਸੀ ਭਾਜਪਾ ਦੀ,
ਪਿਆ ਸੇਵਾ ਦਾ ਟਕਾ ਨਾ ਮੁੱਲ ਮੀਆਂ।
ਰਾਜ ਕਰਨ ਦਾ ਜਦੋਂ ਤੱਕ ਲਗਨ ਖੁੱਲ੍ਹਾ,
ਵਾਜਪਾਈ ਦਾ ਲੱਗ ਗਿਆ ਟੁੱਲ ਮੀਆਂ।
ਉਹਦੇ ਪਿੱਛੋਂ ਅਗਵਾਈ ਜੇ ਹੱਥ ਆਈ,
ਕਰਿਆ ਵੋਟਰਾਂ ਸੀ ਦੀਵਾ ਗੁੱਲ ਮੀਆਂ।
ਦਸੀਂ ਸਾਲੀਂ ਜੇ ਸੁਣੀ ਗਈ ਪਾਰਟੀ ਦੀ,
ਵਿਛ ਗਏ ਮੋਦੀ ਦੇ ਵਾਸਤੇ ਫੁੱਲ ਮੀਆਂ।
ਨਜ਼ਰਾਂ ਬਾਪੂ ਤੋਂ ਫੇਰ ਗਏ ਬਾਲਕੇ ਜਦ,
ਬਾਪੂ ਭਾਣੇ ਨੂੰ ਮੰਨ ਕੇ ਬਹਿ ਗਿਆ ਈ।
ਮੰਗਣ ਜਾਂਦਾ ਸਲਾਹ ਵੀ ਕੋਈ ਨਹੀਓਂ,
ਮਾਲਾ ਫੇਰਨੇ ਦਾ ਕੰਮ ਰਹਿ ਗਿਆ ਈ।
-ਤੀਸ ਮਾਰ ਖਾਂ