ਅੱਜ-ਨਾਮਾ

pannu2881
ਕੀਤੀ ਮੀਟਿੰਗ ਸਰਕਾਰ ਪੰਜਾਬ ਦੀ ਨੇ,
ਹੋ ਗਏ ਫੈਸਲੇ ਕਈ ਅਲੋਕਾਰ ਮੀਆਂ।
ਲਾਏ ਖੂੰਜੇ ਇੰਚਾਰਜ ਕਈ ਹਲਕਿਆਂ ਦੇ,
ਕਰਦੇ ਫਿਰਨ ਜਿਹੜੇ ਚੋਖੀ ਮਾਰ ਮੀਆਂ।
ਜਾਅਲੀ ਬੱਸਾਂ ਦਾ ਰੁਕਣ ਫਲੀਟ ਲੱਗਾ,
ਬੱਝੀ ਹੁੰਦੀ ਸੀ ਜਿਨ੍ਹਾਂ ਦੀ ਡਾਰ ਮੀਆਂ।
ਜਿਹੜੀ ਧਾੜ ਦਾ ਬੜਾ ਸੀ ਰੋਅਬ ਭਾਈ,
ਹੁਣ ਉਹ ਲੱਭਦੀ ਆਰ ਨਾ ਪਾਰ ਮੀਆਂ।
ਲਾਲ ਬੱਤੀ ਵੀ ਲਾਈ ਸੀ ਕਾਰ ਉੱਪਰ,
ਪੁਲਸ ਵਾਲੇ ਵੀ ਨਾਲ ਸਨ ਬੜੇ ਮੀਆਂ।
ਘੇਰਨ ਵਾਸਤੇ ਉਨ੍ਹਾਂ ਹੀ ਸ਼ੋਹਦਿਆਂ ਨੂੰ,
ਉਹੀ ਪੁਲਸੀਏ ਚੌਕ ਵਿੱਚ ਖੜੇ ਮੀਆਂ।
-ਤੀਸ ਮਾਰ ਖਾਂ