ਅੱਜ-ਨਾਮਾ

pannu2881
ਛੋਟਾ ਬਾਦਲ ਸੀ ਬੋਲਦਾ ਪਿਆ ਕਿਧਰੇ,
ਕਿਹਾ ਵਰਕਰਾਂ ਨੂੰ, ਹਿੰਮਤ ਕਰੋ ਬੇਲੀ।
ਹੋ ਗਈ ਹਾਰ ਤਾਂ ਕੱਖ ਨਹੀਂ ਹੋਣ ਲੱਗਾ,
ਕਰ ਲਓ ਏਕਤਾ ਮੂਲ ਨਹੀਂ ਡਰੋ ਬੇਲੀ।
ਜਿੱਥੇ ਸੱਦਦੀ ਪਾਰਟੀ, ਪਹੁੰਚ ਜਾਇਓ,
ਭੀੜ ਪਹਿਲਾਂ ਤੋਂ ਵੱਧ ਹੁਣ ਭਰੋ ਬੇਲੀ।
ਅਗਲੀ ਵਾਰ ਨੂੰ ਆਪਣਾ ਰਾਜ ਆਉਣਾ,
ਓਦੋਂ ਤੀਕਰ ਇਸ ਵਕਤ ਨੂੰ ਜਰੋ ਬੇਲੀ।
ਇੱਕ ਵਰਕਰ ਨੇ ਪੁੱਛ ਲਿਆ ਧਾੜ ਕਿੱਥੇ,
ਜਿਸ ਨੇ ਖਾ ਲਿਆ ਰਾਜ ਸੀ ਲੁੱਟ ਭਾਈ।
ਮੁਸ਼ਕਲ ਘੜੀ ਹੈ ਅਸਾਂ ਦੀ ਯਾਦ ਆਈ,
ਸਾਨੂੰ ਸਮਝਿਆ ਖਾਣ ਲਈ ਕੁੱਟ ਭਾਈ।
-ਤੀਸ ਮਾਰ ਖਾਂ