ਅੱਜ-ਨਾਮਾ

pannu2881

ਉੱਤਰੀ ਕੋਰੀਆ ਨੇ ਦਿੱਤਾ ਫੇਰ ਦਬਕਾ,
ਆ ਗਿਆ ਜੋਸ਼ ਦੇ ਵਿੱਚ ਜਾਪਾਨ ਬੇਲੀ।
ਕਹਿੰਦਾ ਫੌਜ ਅਮਰੀਕਨ ਨੂੰ ਆਉ ਛੇਤੀ,
ਭਖਦਾ ਲੱਗ ਪਿਆ ਲੱਗਣ ਮੈਦਾਨ ਬੇਲੀ।
ਉੱਤਰ ਕੋਰੀਆ ਦੇ ਪਿੱਛੇ ਚੀਨ ਓਧਰ,
ਹਿਲਜੁਲ ਓਸ ਦੀ ਕਰੇ ਹੈਰਾਨ ਬੇਲੀ।
ਦੋਵੇਂ ਬੰਨਿਓਂ ਚੜ੍ਹਤਲ ਦੀ ਗੂੰਜ ਸੁਣ ਕੇ,
ਹੋਣਾ ਜਾਪ ਰਿਹਾ ਕੋਈ ਘਮਸਾਨ ਬੇਲੀ।
ਤੋੜੀ ਪੂਤਿਨ ਨੇ ਅਜੇ ਵੀ ਚੁੱਪ ਹੈ ਨਹੀਂ,
ਉਸ ਨੂੰ ਰਿਹਾ ਸੰਸਾਰ ਸਭ ਤੱਕ ਬੇਲੀ।
ਦੋਵਾਂ ਧਿਰਾਂ ਦੇ ਆਏ ਵਿਚਕਾਰ ਜੇਕਰ,
ਸਕਦਾ ਉਹੀ ਘਮਸਾਨ ਨੂੰ ਡੱਕ ਬੇਲੀ।
-ਤੀਸ ਮਾਰ ਖਾਂ