ਅੱਜ-ਨਾਮਾ

pannu2881
ਨਾਨਕਸ਼ਾਹੀ ਕੈਲੰਡਰ ਤੋਂ ਫੇਰ ਝਗੜਾ,
ਕੋਈ ਮੰਨਦਾ, ਕਰੇ ਕੋਈ ਰੱਦ ਮੀਆਂ।
ਸਿੱਟਾ ਕੋਈ ਨਾ ਨਿਕਲਦਾ ਬੈਠਕਾਂ ਦਾ,
ਵੇਖੇ ਵੱਡੇ ਵਿਦਵਾਨ ਹਨ ਸੱਦ ਮੀਆਂ।
ਨੁਕਸ ਸਾਧ ਤੇ ਸੰਤ ਉਹ ਪਏ ਕੱਢਣ,
ਕੋਈ ਜਿਨ੍ਹਾਂ ਦਾ ਬੁੱਤ ਨਾ ਕੱਦ ਮੀਆਂ।
ਵੱਖਰੀ ਬੋਲੀ ਕਮੇਟੀ ਹੈ ਪਾਕਿ ਦੀ ਵੀ,
ਉਸ ਨੇ ਮਿਥ ਦਿੱਤੀ ਨਵੀਂ ਹੱਦ ਮੀਆਂ।
ਕਹਿੰਦੀ, ਸਾਨੂੰ ਕੈਲੰਡਰ ਹੈ ਠੀਕ ਪਹਿਲਾ,
ਕਦਮ ਪੁੱਟਿਆ ਪਿਛਾਂਹ ਨੂੰ ਕਰਾਂਗੇ ਨਹੀਂ।
ਕਰਨੀ ਕਿਸੇ ਦੀ ਅਸੀਂ ਪਰਵਾਹ ਹੈ ਨਹੀਂ,
ਚੌਕੀ ਬਾਦਲ-ਬਡੂੰਗਰ ਦੀ ਭਰਾਂਗੇ ਨਹੀਂ।
-ਤੀਸ ਮਾਰ ਖਾਂ