ਅੱਜ-ਨਾਮਾ

pannu2881
ਰਾਜਨੀਤੀ ਹਰਿਆਣੇ ਵਿੱਚ ਬਹੁਤ ਟੇਢੀ,
ਸਾਰੇ ਮੁਲਕ ਤੋਂ ਅਜਬ ਹਨ ਰੰਗ ਬੇਲੀ।
ਮਜਮੇਬਾਜ਼ੀ ਸਿਆਸਤ ਦੇ ਆਈ ਅੰਦਰ,
ਕਰਦੀ ਲੋਕਾਂ ਨੂੰ ਬੜੀ ਇਹ ਤੰਗ ਬੇਲੀ।
ਮਸਲੇ ਲੋਕਾਂ ਦੇ ਹਿੱਤਾਂ ਲਈ ਕਹੀ ਜਾਂਦੇ,
ਨਿੱਜੀ ਹਿੱਤ ਲਈ ਹੁੰਦੀ ਆ ਜੰਗ ਬੇਲੀ।
ਹੋ ਗਿਆ ਉੱਪਰ ਸਮਾਜ ਦੇ ਨਿੱਜ ਭਾਰੂ,
ਲੀਡਰ ਕਿਸੇ ਨੂੰ ਰਤਾ ਨਹੀਂ ਸੰਗ ਬੇਲੀ।
ਰਿੱਝਦੀ ਭਾਜਪਾ ਅੰਦਰ ਕੋਈ ਫੇਰ ਤੌੜੀ,
ਅੰਦਰ ਪਤਾ ਨਹੀਂ ਸਾਗ ਕਿ ਦਾਲ ਬੇਲੀ।
ਕੁਰਸੀ ਖੱਟਰ ਦੀ ਖਿਸਕਦੀ ਲੱਗਦੀ ਊ,
ਵਿੱਚੋਂ ਦਿੱਲੀ ਦੇ ਚੱਲੀ ਗਈ ਚਾਲ ਬੇਲੀ।
-ਤੀਸ ਮਾਰ ਖਾਂ