ਅੱਜ-ਨਾਮਾ

pannu2881

ਬੱਝੀ ਨਾਲ ਮੋਬਾਈਲ ਹੁਣ ਜਿੰਦ ਸਾਡੀ,
ਪੈਂਦੀ ਕਰਨ ਤੇ ਸੁਣਨ ਦੀ ਲੋੜ ਮੀਆਂ।
ਬਿਨਾਂ ਲੋੜ ਹਨ ਤੰਗ ਕਈ ਕਰਨ ਵਾਲੇ,
ਕੱਟੀਏ, ਕਰਨਗੇ ਮਿੰਟ ਨੂੰ ਮੋੜ ਮੀਆਂ।
ਕਈ ਚਿਪਕ ਦੇ ਵਾਂਗ ਨੇ ਚਿਪਕ ਜਾਂਦੇ,
ਬੰਦਾ ਸਕੇ ਨਾ ਚਿਪਕਿਆ ਤੋੜ ਮੀਆਂ।
ਡਾਢੀ ਲੋੜ ਤੋਂ ਮਿਲੇ ਨਹੀਂ ਕਈ ਵਾਰੀ,
ਨੈੱਟਵਰਕ ਦਾ ਮਿਲੇ ਨਹੀਂ ਜੋੜ ਮੀਆਂ।
ਇਹ ਵੀ ਏਦਾਂ ਦੀ ਚੰਦਰੀ ਚੀਜ਼ ਹੋ ਗਈ,
ਸਾਂਭਣ ਔਖਾ ਤੇ ਹੁੰਦਾ ਨਹੀਂ ਸੁੱਟ ਮੀਆਂ।
ਮੈਸੇਜ ਬਿੱਲ ਦਾ ਆਉਣ ਤੋਂ ਸਮਝ ਆਵੇ,
ਕਰਦਾ ਜੇਬ ਦੀ ਕਿਵੇਂ ਇਹ ਲੁੱਟ ਮੀਆਂ।
-ਤੀਸ ਮਾਰ ਖਾਂ