ਅੱਜ-ਨਾਮਾ

pannu2881

ਮੋਦੀ ਕਰਦਾ ਤਕਰੀਰ ਤਾਂ ਚੋਟ ਕਰਦਾ,
ਅੱਗੋਂ ਕਰਦਾ ਅਖਿਲੇਸ਼ ਹੈ ਚੋਟ ਮੀਆਂ।
ਰਾਹੁਲ ਬੋਲਦਾ ਦੱਸੇ ਗਏ ਨੁਕਤਿਆਂ ਨੂੰ,
ਕੱਢਦਾ ਕੇਂਦਰ ਸਰਕਾਰ ਦੇ ਖੋਟ ਮੀਆਂ।
ਮਾਇਆਵਤੀ ਤਾਂ ਕੌੜ ਦੀ ਭਰੀ ਬੋਲੇ,
ਕਿਸੇ ਪੱਖ ਨੂੰ ਦੇਵੇ ਨਹੀਂ ਛੋਟ ਮੀਆਂ।
ਵਿੱਚ ਆਣ ਕੇ ਲਾਲੂ ਨੇ ਰੰਗ ਲਾਇਆ,
ਰਾਗ ਆਪਣਾ ਰਿਹਾ ਉਹ ਘੋਟ ਮੀਆਂ।
ਆਉਂਦਾ ਲਾਲੂ ਤਾਂ ਵੇਖ ਕੇ ਲੋਕ ਹੱਸਣ,
ਔਹ ਆ ਗਿਆ, ਰੌਣਕਾਂ ਲਾਊਗਾ ਹੁਣ।
ਬਾਕੀ ਲੀਡਰ ਤਾਂ ਐਵੇਂ ਈ ਬੋਰ ਕਰਦੇ,
ਨਾਲ ‘ਢੰਗ’ ਦੇ ਗੱਲ ਸਮਝਾਊਗਾ ਹੁਣ।
-ਤੀਸ ਮਾਰ ਖਾਂ