ਅੱਜ-ਨਾਮਾ

pannu2881
ਪਾਵਰਕਾਮ ਦੇ ਅਫਸਰ ਸਨ ਜੁੜੇ ਬੈਠੇ,
ਬਾਹਰ ਫੈਲ ਗਈ ਝੱਟ ਅਫਵਾਹ ਬੇਲੀ।
ਛਾਪੇ ਮਾਰਨ ਦੀ ਸੂਚੀ ਕੋਈ ਬਣੀ ਜਾਵੇ,
ਕਰਦੇ ਅਫਸਰ ਹਨ ਪਏ ਸਲਾਹ ਬੇਲੀ।
ਕਿਹੜੇ ਪਿੰਡ ਹਨ ਕੱਟਣੇ ਅੱਜ ਮੀਟਰ,
ਨਿਕਲ ਕਈਆਂ ਦੇ ਗਏ ਤਰਾਹ ਬੇਲੀ।
ਕਰ-ਕਰ ਫੋਨ ਤੇ ਦਫਤਰੋਂ ਲੋਕ ਪੁੱਛਣ,
ਲੈਣੀ ਤਾਰ ਹੁਣ ਕਿੱਧਰ ਦੀ ਲਾਹ ਬੇਲੀ।
ਮੀਟਿੰਗ ਮੁੱਕੀ ਤਾਂ ਗੱਲ ਹੀ ਹੋਰ ਨਿਕਲੀ,
ਐਵੈਂ ਕਈਆਂ ਦੇ ਸੁੱਕ ਗਏ ਸਾਹ ਬੇਲੀ।
ਵੱਡੇ ਅਫਸਰ ਦੇ ਪੁੱਤ ਨੂੰ ਸਾਕ ਹੋਇਆ,
ਪੀਤੀ ਅਫਸਰਾਂ ਨੇ ਬਹਿ ਕੇ ਚਾਹ ਬੇਲੀ।
-ਤੀਸ ਮਾਰ ਖਾਂ