ਅੱਜ-ਨਾਮਾ

pannu2881

ਮੂਹਰੇ ਫਿਰਕੂਆਂ ਦੇ ਖੜੀ ਕੁੜੀ ‘ਕੱਲੀ,
ਨਹੀਂ ਹੈ ਝਿਜਕਦੀ, ਨਾ ਉਹ ਡਰੇ ਬੱਚੀ।
ਗਾਲ੍ਹਾਂ, ਧਮਕੀਆਂ ਜੋ ਵੀ ਮਿਲਦੀਆਂ ਈ,
ਸਿਦਕ ਨਾਲ ਪਈ ਸਾਹਮਣਾ ਕਰੇ ਬੱਚੀ।
ਗਲਤ ਬੋਲਿਆ ਮੁਲਕ ਦਾ ਮੰਤਰੀ ਤਾਂ,
ਉਹਦੀ ਝੋਲੀ ਦਲੀਲ ਨਾਲ ਭਰੇ ਬੱਚੀ।
ਕੈਪਟਨ ਦਾਦੇ, ਸ਼ਹੀਦ ਕਪਤਾਨ ਦੀ ਧੀ,
ਹਿੰਮਤ ਵਾਲੀ ਉਹ ਹੱਦਾਂ ਤੋਂ ਪਰੇ ਬੱਚੀ।
ਨਹੀਂ ਫਿਕਰ ਕੋਈ ਰੋਅਬ ਹਕੂਮਤੀ ਦਾ,
ਕਰਦੀ ਜਬਰ ਦੀ ਨਹੀਂ ਪਰਵਾਹ ਬੱਚੀ।
ਡਰ ਕੇ ਜਿਨ੍ਹਾਂ ਦੇ ਦਾਬੇ ਤੋਂ ਕਈ ਕੰਬਣ,
ਰੋਕੀ ਉਨ੍ਹਾਂ ਦਾ ਖੜੀ ਇਹ ਰਾਹ ਬੱਚੀ।
-ਤੀਸ ਮਾਰ ਖਾਂ