ਅੱਗ

-ਕੁਲਵਿੰਦਰ ਕੌਸ਼ਲ

ਸਰਕਾਰੀ ਟੂਟੀ ‘ਚੋ
ਵਾਰੀ ਆਉਣ ‘ਤੇ
ਅਚਾਨਕ ਪਾਣੀ ਮੁੱਕ ਜਾਣਾ

ਮਾਂ ਦੇ ਮੂੰਹੋਂ ਨਿਕਲਣਾ
ਜੈ ਵੱਢਿਆਂ ਦੇ ਨੂੰ
ਹੁਣੇ ਅੱਗ ਲੱਗਣੀ ਸੀ!

ਅਸੀਂ ਕੋਲ ਖੜਿਆਂ
ਹਾਸਾ ਚੁੱਕ ਦੇਣਾ
ਪਾਣੀਆਂ ਨੂੰ ਵੀ ਕਦੇ
ਅੱਗ ਲੱਗੀ ਏ?

ਕਿੰਨੇ ਅਣਜਾਣ ਸੀ ਅਸੀਂ
ਸ਼ਾਇਦ ਮਾਂ ਵੀ ਨਾ ਜਾਣਦੀ ਹੋਵੇ
ਪਾਣੀਆਂ ਨੂੰ ਵੀ ਅੱਗ ਲੱਗਦੀ ਏ

ਨਹਿਰਾਂ ਦੇ ਨਾਂ ‘ਤੇ
ਵੋਟਾਂ ਦੇ ਨਾਂ ‘ਤੇ

ਤੇ ਜਦੋਂ ਇਹ ਲੱਗਦੀ ਏ
ਘਰਾਂ ਦੇ ਘਰ ਫੂਕਦੀ ਏ।