ਅੰਦਾਜ਼ੇ ਤੋਂ ਵੀ ਦੁੱਗਣੀ ਗਰਮ ਹੋ ਸਕਦੀ ਹੈ ਧਰਤੀ

ਜਨੇਵਾ, 11 ਜੁਲਾਈ (ਪੋਸਟ ਬਿਊਰੋ)- ਇਕ ਨਵੇਂ ਅਧਿਐਨ ‘ਚ ਖਬਰਦਾਰ ਕੀਤਾ ਗਿਆ ਹੈ ਕਿ ਜੇ ਗਲੋਬਲ ਵਾਰਮਿੰਗ ਵਿਚ ਵਾਧੇ ਨੂੰ ਦੋ ਡਿਗਰੀ ਸੈਲਸੀਅਸ ਘਟਾ ਕੇ ਸੀਮਤ ਕਰਨ ਦਾ ਟੀਚਾ ਪੂਰਾ ਨਾ ਕੀਤਾ ਜਾ ਸਕਿਆ ਤਾਂ ਸਾਡੀ ਧਰਤੀ ਪੌਣ ਪਾਣੀ ਮਾਡਲ ਦੇ ਅੰਦਾਜ਼ੇ ਤੋਂ ਦੁੱਗਣੀ ਗਰਮ ਹੋ ਸਕਦੀ ਹੈ।
‘ਨੇਚਰ ਜਿਓ ਸਾਇੰਸ’ ਮੈਗਜ਼ੀਨ ਵਿੱਚ ਛਾਪੇ ਗਏ ਅਧਿਐਨ ‘ਚ ਦਿਖਾਇਆ ਗਿਆ ਹੈ ਕਿ ਜੇ ਪੈਰਿਸ ਵਿੱਚ ਤੈਅ ਕੀਤਾ ਗਿਆ ਪੌਣ ਪਾਣੀ ਟੀਚਾ ਪੂਰਾ ਵੀ ਕਰ ਲਿਆ ਜਾਵੇ ਤਾਂ ਸਮੁੰਦਰ ਤਲ ਛੇ ਮੀਟਰ ਜਾਂ ਉਸ ਤੋਂ ਵੱਧ ਉਤੇ ਜਾ ਸਕਦਾ ਹੈ। ਇਹ ਨਤੀਜਾ ਪਿਛਲੇ 35 ਲੱਖ ਸਾਲ ਦੌਰਾਨ ਆਏ ਤਿੰਨ ਗਰਮ ਸੀਜ਼ਨਾਂ ਦੇ ਅਧਿਐਨ ਤੇ ਤੱਥਾਂ ‘ਤੇ ਅਧਾਰਤ ਹੈ, ਜਦੋਂ ਧਰਤੀ 19ਵੀਂ ਸਦੀ ਦੇ ਸਨਅਤਾਂ ਤੋਂ ਪਹਿਲਾਂ ਤੇ ਤਾਪਮਾਨ ਦੇ ਮੁਕਾਬਲੇ 0.5 ਤੋਂ 2 ਡਿਗਰੀ ਸੈਲਸੀਅਸ ਵਧੇਰੇ ਗਰਮ ਸੀ। ਇਸ ਅਧਿਐਨ ‘ਚ ਇਹ ਦਿਖਾਇਆ ਗਿਆ ਹੈ ਕਿ ਕਿਵੇਂ ਧਰੁਵਾਂ ‘ਤੇ ਜੰਮੀ ਬਰਫ ਦੇ ਵੱਡੇ ਭੰਡਾਰ ਢਹਿ ਸਕਦੇ ਹਨ ਤੇ ਇਸ ਹਾਲਤ ਵਿੱਚ ਅਜਿਹੀਆਂ ਅਹਿਮ ਤਬਦੀਲੀਆਂ ਆ ਸਕਦੀਆਂ ਹਨ ਜਿਸ ਨਾਲ ਸਹਾਰਾ ਵਾਲੇ ਰੇਗਿਸਤਾਨ ਵਿੱਚ ਹਰਿਆਲੀ ਛਾਏਗੀ ਤੇ ਠੰਢ ਵਾਲੇ ਜੰਗਲਾਂ ਦੇ ਕੰਢੇ, ਅੱਗ ਨਾਲ ਘਿਰੇ ਮੈਦਾਨਾਂ ‘ਚ ਬਦਲ ਸਕਦੇ ਹਨ।
ਸਵਿਟਜ਼ਰਲੈਂਡ ਦੀ ਬਰਨ ਯੂਨੀਵਰਸਿਟੀ ਦੇ ਹੁਬਰਟਸ ਫਿਸ਼ਰ ਨੇ ਦੱਸਿਆ ਕਿ ਪਿਛਲੇ ਗਰਮ ਸਾਲਾਂ ਦੇ ਅਧਿਐਨ ਦੱਸਦੇ ਹਨ ਕਿ ਪੌਣ ਪਾਣੀ ਮਾਡਲ ‘ਚ ਚੰਗੀ ਤਰ੍ਹਾਂ ਪੇਸ਼ ਨਾ ਕੀਤੇ ਪੌਣ ਪਾਣੀ ਮਾਡਲ ਦੇ ਅੰਦਾਜ਼ੈ ਤੋਂ ਕਿਤੇ ਵੱਧ ਤਾਪਮਾਨ ‘ਚ ਵਾਧਾ ਦੱਸਦੇ ਹਨ। ਫਿਸ਼ਰ ਨੇ ਕਿਹਾ ਕਿ ਇਹ ਦੱਸਦਾ ਹੈ ਕਿ ਗਲੋਬਲ ਵਾਰਮਿੰਗ ‘ਚ ਦੋ ਡਿਗਰੀ ਸੈਲਸੀਅਸ ਦੇ ਵਾਧੇ ਤੋਂ ਬਚਣ ਲਈ ਕਾਰਬਨ ਬਜਟ ਅੰਦਾਜ਼ੇ ਤੋਂ ਬਹੁਤ ਘੱਟ ਹੋ ਸਕਦਾ ਹੈ।