ਅੰਡਰ-19 ਵਰਲਡ ਕੱਪ: ਭਾਰਤ ਨੇ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਵਰਲਡ ਕੱਪ ਕੀਤਾ ਆਪਣੇ ਨਾਮ

ਮਨਜੋਤ ਕਾਲਰਾ ਸੈਂਕੜਾ ਬਣਾਉਣ ਤੋਂ ਬਾਅਦ।

ਮਾਊਂਟ ਮਾਊਂਗਨਈ, 03 ਫਰਵਰੀ (ਪੋਸਟ ਬਿਊਰੋ)- ਭਾਰਤੀ ਟੀਮ ਨੇ ਆਪਣੀ ਜੇਤੂ ਸ਼ੁਰੂਆਤ ਜਾਰੀ ਰੱਖਦੇ ਹੋਏ ਅੰਡਰ 19 ਵਰਲਡ ਕੱਪ ਆਪਣੇ ਨਾਮ ਕਰ ਲਿਆ। ਭਾਰਤੀ ਟੀਮ ਨੇ ਆਸਟਰੇਲੀਆ ਉੱਤੇ 8 ਵਿਕਟਾਂ ਨਾਲ ਧਮਾਕੇਦਾਰ ਜਿੱਤ ਦਰਜ ਕੀਤੀ।
ਨਿਊਜ਼ੀਲੈਂਡ ਵਿਚ ਚੱਲ ਰਹੇ ਅੰਡਰ-19 ਵਿਸ਼ਵ ਕੱਪ ਵਿਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਈਸ਼ਾਨ ਪੋਰਲੇ ਨੇ ਆਸਟਰੇਲੀਆ ਨੂੰ ਟੀਮ ਦੇ 32 ਦੇ ਸਕੋਰ ‘ਤੇ ਪਹਿਲਾ ਦਿੱਤਾ ਤੇ ਉਸ ਤੋਂ ਬਾਅਦ 52 ਦੇ ਸਕੋਰ ‘ਤੇ ਦੂਜਾ ਝਟਕਾ ਵੀ ਈਸ਼ਾਨ ਪੋਰੇਲ ਨੇ ਦਿੱਤਾ। ਇਸ ਤਰ•ਾਂ ਕੰਗਾਰੂਆਂ ਦੀ ਸਲਾਮੀ ਜੋੜੀ ਨੂੰ ਪਰਰੇਲ ਨੇ ਵਾਪਸ ਪੈਵੀਲੀਅਨ ਭੇਜਿਆ। ਆਸਟੇਰਲੀਆ ਲਈ ਵਧੀਆ ਬੱਲੇਬਾਜ਼ੀ ਕਰ ਰਹੇ ਪਰਮ ਉਪਲ ਨੂੰ ਅੰਕੁਲ ਰਾਏ ਨੇ ਚਲਦਾ ਕੀਤਾ। ਜੇਨਾਥਨ ਮੈਰਲੋ ਨੇ 76 ਦੌਡਾਂ ਦੀ ਪਾਰੀ ਖੇਡੀ ਤੇ ਅਕੁਲ ਰਾਏ ਨੇ ਉਨ•ਾਂ ਨੂੰ ਚੱਲਦਾ ਕੀਤਾ। ਉਸ ਤੋਂ ਬਾਅਦ ਕੋਈ ਵੀ ਖਿਡਾਰੀ ਭਾਰਤੀ ਗੇਂਦਬਾਜੀ ਦਾ ਡਟ ਕੇ ਸਾਹਮਣਾ ਨਾ ਕਰ ਸਕਿਆ ਤੇ ਟੀਮ 216 ਦੌਡਾਂ ਉੱਤੇ ਆਲ ਆਊਟ ਹੋ ਗਈ।ਜਵਾਬ ਵਿਚ ਭਾਰਤ ਨੇ ਮਜਬੂਤ ਸ਼ੁਰੂਆਤ ਕੀਤੀ। ਜਿਸ ਵਿਚ ਸ਼ੁਭਮਨ ਗਿੱਲ ਨੇ 31 ਦੌੜਾਂ ਬਣਾਹੀਆਂ ਤੇ ਮਨਜੋਤ ਕਾਲਰਾ ਨੇ 101 ਦੀ ਅਜੇਤੂ ਪਾਰੀ ਖੇਡੀ ਤੇ ਆਪਣੀ ਟੀਮ ਨੂੰ ਜਿੱਤ ਦਿਵਾਈ।