‘ਅਸੀਸ ਅਦਾਰਾ ਟੋਰਾਂਟੋ’ ਵੱਲੋਂ 19 ਅਗਸਤ ਨੂੰ ਸਨਮਾਨ ਸਮਾਰੋਹ ਅਤੇ ਪੁਸਤਕ ਰੀਲੀਜ਼ ਸਮਾਗਮ

ਬਰੈਂਪਟਨ/ ਜੁਲਾਈ 30, 2017 ‘ਅਸੀਸ ਅਦਾਰਾ ਟੋਰਾਂਟੋ’ ਵਲੋਂ 19 ਅਗਸਤ ਨੂੰ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਦੋ ਪੁਸਤਕਾਂ ਰੀਲੀਜ਼ ਕੀਤੀਆਂ ਜਾਣਗੀਆਂ ਅਤੇ ਪ੍ਰੋ ਵਰਿਆਮ ਸੰਧੂ ਦਾ “ਮਾਤਾ ਨਿਰੰਜਨ ਕੌਰ ਅਵਾਰਡ” ਨਾਲ ਸਨਮਾਨ ਕੀਤਾ ਜਾਵੇਗਾ।” ਇਹ ਜਾਣਕਾਰੀ ‘ਅਸੀਸ ਅਦਾਰਾ’ ਦੀ ਸੰਚਾਲਕਅਤੇ ਉਘੀ ਸ਼ਾਇਰਾ ਪਰਮਜੀਤ ਦਿਓਲ ਨੇ ਦਿਤੀ ਹੈ।
ਪਰਮਜੀਤ ਦਿਓਲ ਨੇ ਦੱਸਿਆ ਕਿ ‘ਅਸੀਸ ਅਦਾਰਾ’ਦਾ ਇਹ ਪਲੇਠਾ ਸਮਾਗਮ 19 ਅਗਸਤ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ 30, ਲੋਫ਼ਰਜ਼ ਲੇਕ ਲੇਨ, ਬਰੈਂਪਟਨ ਵਿਚ ਕਰਵਾਇਆ ਜਾਵੇਗਾ ਜਿਸ ਵਿਚ ਉਸਦੀਆਂ ਦੋ ਕਾਵਿ ਪੁਸਤਕਾਂ “ਮੈਂ ਇਕ ਰਿਸ਼ਮ” ਅਤੇ “ਤੂੰ ਕੱਤ ਬਿਰਹਾ” ਰੀਲੀਜ਼ ਕੀਤੀਆਂ ਜਾਣਗੀਆਂ। ‘ਅਸੀਸ ਅਦਾਰਾ’ ਵਲੋਂ ਹਰ ਸਾਲ ਇਕ ਮਹਾਨ ਸਾਹਿਤਕਾਰ ਨੂੰ ਸਨਮਾਨਿਤ ਕੀਤਾ ਜਾਵੇਗਾ। ਪਲੇਠਾ “ਮਾਤਾ ਨਿਰੰਜਨ ਕੌਰ ਅਵਾਰਡ” ਉਘੇ ਕਹਾਣੀਕਾਰ ਡਾ ਵਰਿਆਮ ਸੰਧੂ ਜੀ ਨੂੰ ਦਿਤਾ ਜਾਵੇਗਾ। ਡਾ ਵਰਿਆਮ ਸੰਧੂ ਬਾਰੇ ਜਾਣ-ਪਛਾਣ ਪ੍ਰਿੰਸੀਪਲ ਸਰਵਣ ਸਿੰਘ ਜੀ ਵਲੋਂ ਕਰਵਾਈ ਜਾਵੇਗੀ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ ਵਰਿਆਮ ਸੰਧੂ, ਸ. ਇੰਦਰਜੀਤ ਸਿੰਘ ਬੱਲ ਅਤੇ ਡਾ ਗੁਰਬਖ਼ਸ਼ ਸਿੰਘ ਭੰਡਾਲ ਸ਼ਾਮਲ ਹੋਣਗੇ। ਇਸ ਸਮੇਂ ਇਕਬਾਲ ਬਰਾੜ, ਸਿ਼ਵਰਾਜ ਸਨੀ, ਰਿੰਟੂ ਭਾਟੀਆ ਅਤੇ ਰਾਜ ਘੁੰਮਣ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਸ਼ਰਸ਼ਾਰ ਕਰਨਗੇ।
ਪਰਮਜੀਤ ਦਿਓਲ ਨੇ ਸਾਰੇ ਸਾਹਿਤਕ ਤੇ ਸਭਿਆਚਾਰਕ ਅਦਾਰਿਆਂ ਅਤੇ ਸਾਹਿਤ ਪ੍ਰੇਮੀਆਂ ਨੂੰ, ਮਾਂ-ਬੋਲੀ ਪੰਜਾਬੀ ਦਾ ਮਾਣ ਵਧਾਉਣ ਲਈ ਇਸ ਸਮਾਗਮ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਹੈ।
ਇਸ ਸਮਾਗਮ ਬਾਰੇ ਜਿ਼ਆਦਾ ਜਾਣਕਾਰੀ ਲਈ ਪਰਮਜੀਤ ਦਿਓਲ ਨੂੰ 647-295-7351 ਜਾਂ 905-451-2148 `ਤੇ ਫੋਨ ਕੀਤਾ ਜਾ ਸਕਦਾ ਹੈ।