ਅਸਥੀਆਂ ਤਾਰਨ ਦਾ ਸਿਲਸਿਲਾ ਲਗਾਤਾਰ ਪ੍ਰਸਿੱਧ ਹੋ ਰਿਹੈ

ਬਜ਼ੁਰਗ ਸੇਵਾਦਲ ਵਲੋਂ ਬੜੇ ਮਾਣ ਨਾਲ ਦਸਿਆ ਜਾਂਦਾ ਹੈ, ਕਿ ਜੀਟੀਏ ਵਿਚ ਕੈਲੇਡਨ ਸ਼ਾਤੀ ਘਾਟ ਵਿਖੇ ਅਸਥੀਆਂ ਤਾਰਣ ਦਾ ਸਿਲਸਿਲਾ ਜੋਰ ਫੜ ਰਿਹਾ ਹੈ। ਹੁਣ ਤਕ ਕੋਈ 25 ਤੋਂ ਵਧ ਪ੍ਰੀਵਾਰ ਸੇਵਾਦਲ ਦੇ ਵਲੰਟੀਅਰਜ਼ ਰਾਹੀ ਅਸਥੀਆਂ ਤਾਰ ਚੁਕੇ ਹਨ। ਸੇਵਾਦਲ ਇਹ ਸੇਵਾ ਪੂਰੀ ਮਰਯਾਦਾ ਅਤੇ ਧਾਰਮਿਕ ਰਹੁ ਰੀਤਾਨਾਲ ਕਰਵਾਉਂਦਾ ਹੈ। ਕੜਾਹ ਪ੍ਰਸ਼ਾਦ ਅਤੇ ਗ੍ਰੰਥੀ/ਪੰਡਿਤ ਦੀ ਸੇਵਾ ਵੀ ਜੁਟਾਈ ਜਾਂਦੀ ਹੈ। ਇਸ ਸਭ ਕੁਝ ਦੀ ਫੀਸ ਕੇਵਲ 50 ਡਾਲਰ ਹੈ ਜੋ ਸੇਵਾਦਲ ਦੇ ਚੈਰਟੀ ਫੰਡ ਵਿਚ ਜਮ੍ਹਾ ਹੁੰਦੀ ਹੈ ਅਤੇ ਚੰਗੇ ਕੰਮਾ ਖਾਤਰ ਵਰਤੀ ਜਾਂਦੀ ਹੈ। ਯਾਦ ਰਹੇ ਕਿ ਸਾਡੇ ਪੁਰਖਿਆ ਤਕ ਦੇ ਸਭ ਰੀਕਾਰਡ ਹਰ ਦੁਆਰ ਤੋਂ ਮਿਲਦੇ ਹਨ। ਪਰ ਅਜਾਦੀ ਤੋਂ ਬਾਅਦ ਸਿੱਖਾ ਵਿਚ ਇਕ ਆਪ ਮੁਹਾਰਾ ਮੋੜ ਆਇਆ ਜਿਸ ਅਧੀਨ, ਸਿੱਖ ਕੁਝ ਵੀ ਐਸਾ ਨਹੀਂ ਕਰਨਗੇ ਜੋ ਹਿੰਦੂ ਮਤ ਦੀ ਰੀਤ ਹੈ। ਐਥੋ ਤਕ ਕਿ ਸਰੀਰਕ ਤੰਦਰੁਸਤੀ ਲਈ ਯੋਗਾ ਦਾ ਵੀ ਖੰਡਨ ਹੋ ਰਿਹਾ ਹੈ ਕਿਓਂਕਿ ਇਹ ਹਿੰਦੂਮਤ ਨਾਲ ਜੁੜਦਾ ਹੈ। ਸੇਵਾਦਲ ਅਜਿਹੀਆ ਮਨਮੱਤਾਂ ਦਾ ਖੰਡਨ ਕਰਦਾ ਹੈ ਅਤੇ ਉਸ ਸਭ ਕੁਝ ਨੂੰ ਸਵੀਕਾਰਦਾ ਹੈ ਜੋ ਜਨ ਕਲਿਆਣੀ ਹੈ ਅਤੇ ਸਮਾਜ ਦੇ ਭਲੇ ਲਈ ਜ਼ਰੂਰੀ ਹੈ। ਜਾਣਕਾਰੀ ਲਈ 905 794 7882 ਜਾਂ 647 003 0330 `ਤੇ ਸੰਪਰਕ ਕਰੋ।