ਅਸ਼ਵਨੀ ਅਈਅਰ ਤਿਵਾੜੀ ਦੀ ਨਵੀਂ ਫਿਲਮ ਵਿੱਚ ਆਲੀਆ ਭੱਟ


ਆਲੀਆ ਭੱਟ ਬਾਰੇ ਦਿਲਚਸਪ ਖਬਰ ਮਿਲੀ। ਡਾਇਰੈਕਟਰ ਅਸ਼ਵਨੀ ਅਈਅਰ ਤਿਵਾੜੀ ਦੀ ਅਗਲੀ ਫਿਲਮ ਵਿੱਚ ਆਲੀਆ ਦਾ ਨਾਂਅ ਲਗਭਗ ਤੈਅ ਹੋ ਗਿਆ ਹੈ। ਪਿਛਲੇ ਦਿਨੀਂ ਆਲੀਆ ਨਾਲ ਅਸ਼ਵਨੀ ਦੀ ਲੰਬੀ ਮੀਟਿੰਗ ਹੋਈ, ਜਿਸ ਵਿੱਚ ਆਲੀਆ ਨੇ ਉਨ੍ਹਾਂ ਦੀ ਫਿਲਮ ਵਿੱਚ ਕੰਮ ਕਰਨ ਦੀ ਸਹਿਮਤੀ ਦੇ ਦਿੱਤੀ। ਇਸ ਨੂੰ ਲੈ ਕੇ ਰਸਮੀ ਐਲਾਨ ਕੁਝ ਸਮੇਂ ਬਾਅਦ ਕੀਤਾ ਜਾਏਗਾ।
ਇੰਨਾ ਸੰਕੇਤ ਮਿਲਿਆ ਹੈ ਕਿ ਇਹ ਇੱਕ ਮਹਿਲਾ ਪ੍ਰਧਾਨ ਕਹਾਣੀ ਹੈ, ਪਰ ਇਸ ਦਾ ਆਧਾਰ ਕਾਮੇਡੀ ਦੱਸਿਆ ਗਿਆ ਹੈ। ਸਵਰਾ ਭਾਸਕਰ ਦੇ ਨਾਲ ‘ਨਿਲ ਬਟੇ ਸੰਨਾਟਾ’ ਅਤੇ ਕ੍ਰਿਤੀ ਸਨਨ ਨਾਲ ‘ਬਰੇਲੀ ਕੀ ਬਰਫੀ’ ਦਾ ਨਿਰਦੇਸ਼ਨ ਕਰ ਚੁੱਕੀ ਅਸ਼ਵਨੀ ਅਈਅਰ ਤਿਵਾੜੀ ‘ਦੰਗਲ’ ਫਿਲਮ ਦੇ ਡਾਇਰੈਕਟਰ ਨਿਤੇਸ਼ ਤਿਵਾੜੀ ਦੀ ਪਤਨੀ ਹੈ। ਕਿਹਾ ਜਾ ਰਿਹਾ ਹੈ ਕਿ ਆਲੀਆ ਨਾਲ ਉਨ੍ਹਾਂ ਦੀਆਂ ਤਰੀਕਾਂ ਬਾਰੇ ਅਸ਼ਵਨੀ ਨੂੰ ਗੱਲ ਕਰਨੀ ਹੈ। ਆਲੀਆ ਇਨ੍ਹੀਂ ਦਿਨੀਂ ਦੋ ਵੱਡੀਆਂ ਫਿਲਮਾਂ ਵਿੱਚ ਬਿਜ਼ੀ ਹੈ।