ਅਲੂਣਾ ਤੋਲਾ ਨਿਵਾਸੀਆਂ ਵਲੋਂ ਅਖੰਡ ਪਾਠ 17 ਨਵੰਬਰ ਨੂੰ

ਅਲੂਣਾ ਤੋਲਾ (ਜ਼ਿਲਾ ਲੁਧਿਆਣਾ) ਦੇ ਟਰਾਂਟੋ ਨਿਵਾਸੀਆਂ ਵਲੋਂ ਸਾਲਾਨਾ ਸ਼੍ਰੀ ਅਖੰਡ ਪਾਠ ਸਾਹਿਬ 17 ਨਵੰਬਰ (ਸ਼ੁਕਰਵਾਰ) ਨੂੰ ਗੁਰਦਵਾਰਾ ਸਿੱਖ ਸੰਗਤ ( 32 ਰੀਗਨ ਰੋਡ, ਬਰੈਮਪਟਨ) ਵਿਖੇ ਪ੍ਰਾਰੰਭ ਕਰਵਾਏ ਜਾਣਗੇ. ਅਖੰਡ ਪਾਠ ਦੇ ਭੋਗ 19 ਨਵੰਬਰ ਦਿਨ ਐਤਵਾਰ ਨੂੰ ਪਾਏ ਜਾਣਗੇ. ਸਮੂਹ ਪਿੰਡ ਅਲੂਣਾ ਤੋਲਾ ਨਾਲ ਸਬੰਧਤ ਨਜ਼ਦੀਕੀਆਂ, ਸਕੇ ਸਬੰਧੀਆਂ, ਅਤੇ ਬਾਕੀ ਸਭ ਸੰਗਤ ਨੂੰ ਇਸ ਅਖੰਡ ਪਾਠ ਅਤੇ ਭੋਗ ਵਿਚ ਸ਼ਾਮਲ ਹੋਣ ਦੀ ਹੱਥ ਜੋੜ ਕੇ ਪੁਰਜ਼ੋਰ ਬੇਨਤੀ ਕੀਤੀ ਜਾਂਦੀ ਹੈ ਜੀ. ਇਹ ਅਖੰਡ ਪਾਠ ਹਰੇਕ ਸਾਲ ਸਮੂਹ ਅਲੂਣਾ ਤੋਲਾ ਦੇ ਟੋਰਾਂਟੋ ਨਿਵਾਸੀਆਂ ਵਲੋਂ ਗੁਰੂ ਸਾਹਿਬਾਨ ਦੇ ਗੁਰਪੁਰਬ ਮਨਾਉਣ ਅਤੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਕਰਵਾਏ ਜਾਂਦੇ ਹਨ. ਹੋਰ ਜਾਣਕਾਰੀ ਲਈ ਸ੍ਰ ਜਰਨੈਲ ਸਿੰਘ ਸਵੈਚ ਨਾਲ 647 – 924 – 1255 ਤੇ ਸੰਪਰਕ ਕੀਤਾ ਜਾ ਸਕਦਾ ਹੈ।