ਅਲੀ ਫਜ਼ਲ ਗੈਂਗਸਟਰ ਬਣੇਗਾ

ali fazal
ਚਾਕਲੇਟ ਇਮੇਜ ਵਾਲੇ ਅਭਿਨੇਤਾ ਅਲੀ ਫਜ਼ਲ ਨੇ ਅੱਜਕੱਲ੍ਹ ਬਾਲੀਵੁੱਡ ਤੇ ਇੰਟਰਨੈਸ਼ਨਲ ਸਕਰਿਟ ਵਿੱਚ ਧੂਮ ਮਚਾਈ ਹੋਈ ਹੈ। ਸਾਲ 2017 ਵਿੱਚ ਅਲੀ ਦੀ ‘ਫੁਕਰੇ ਰਿਟਰਨ’ ਤਾਂ ਆ ਹੀ ਰਹੀ ਹੈ, ਪਰੰਤੂ ਇਸ ਦੇ ਨਾਲ-ਨਾਲ ਉਸ ਦੀ ਹਾਲੀਵੁੱਡ ਮੂਵੀ ‘ਵਿਕਟੋਰੀਆ ਐਂਡ ਅਬਦੁਲ’ ਵੀ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਉਸ ਦੇ ਆਪੋਜ਼ਿਟ ਦਿੱਗਜ ਹਾਲੀਵੁੱਡ ਅਭਿਨੇਤਰੀ ਜੂਡੀ ਡੈਂਚ ਨਜ਼ਰ ਆਏਗੀ।
ਅਜਿਹੀਆਂ ਖਬਰਾਂ ਮਿਲ ਰਹੀਆਂ ਹਨ ਕਿ ਅਲੀ ਜਲਦ ਹੀ ਪੌਪ ਗਾਇਕੀ ਦੇ ਬਾਦਸ਼ਾਹ ਮਾਈਕਲ ਜੈਕਸਨ ਦੀ ਬੇਟੀ ਪੈਰਿਸ ਜੈਕਸਨ ਨਾਲ ਇੱਕ ਇੰਟਰਨੈਸ਼ਨਲ ਪ੍ਰੋਜੈਕਟ ਕਰਨ ਵਾਲੇ ਹਨ। ਹਾਲ ਹੀ ਵਿੱਚ ਦੋਵਾਂ ਨੂੰ ਲਾਸ ਏਂਜਲਸ ਦੀਆਂ ਸੜਕਾਂ ‘ਤੇ ਗਹਿਰੇ ਵਿਚਾਰ-ਵਟਾਂਦਰੇ ਵਿੱਚ ਡੁੱਬੇ ਦੇਖਿਆ ਗਿਆ, ਜਿਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਫਿਲਮ ਨੂੰ ਲੈ ਕੇ ਕੋਈ ਖਿਚੜੀ ਪੱਕ ਰਹੀ ਹੈ। ਚਰਚਾ ਹੈ ਕਿ ਅਲੀ ਫਜ਼ਲ ਆਪਣੀ ਸਟੀਰੀਓਟਾਈਪ ਇਮੇਜ ਤੋੜਨ ਜਾ ਰਹੇ ਹਨ ਤੇ ਹੁਣ ਅਜਿਹੇ ਅਵਤਾਰ ਵਿੱਚ ਦਿਖਾਈ ਦੇਣਗੇ, ਜਿਸ ਵਿੱਚ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ।
ਕਰਣ ਅੰਸ਼ੁਮਾਨ ਦੇ ਕਰਾਈਮ ਡਰਾਮਾ ‘ਮਿਰਜ਼ਾਪੁਰ’ ਵਿੱਚ ਅਲੀ ਇੱਕ ਗੈਂਗਸਟਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਐਕਸੈਲ ਬੇਨਰ ਹੇਠ ਬਣ ਰਹੀ ਅਮੇਜਨ ਦੀ ਇਸ ਫਿਲਮ ਦੇ ਪ੍ਰੋਡਿਊਸਰ ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਹਨ। ਪਿਛੋਕੜ ਦੇ ਤੌਰ ਇਸ ਫਿਲਮ ਵਿੱਚ ਉੱਤਰ ਭਾਰਤ ਦਾ ਦਿਹਾਤੀ ਪਰਿਵੇਸ਼ ਮੌਜੂਦ ਹੋਵੇਗਾ। ਇਸ ਵਿੱਚ ਅਲੀ ਫਜ਼ਲ ਅਜਿਹੇ ਗੈਂਗਸਟਰ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ, ਜੋ ਉੱਤਰ ਭਾਰਤ ਦੇ ਗੈਂਗਸਟਰ ਦੇ ਖਾਂਟੀ ਪਹਿਰਾਵੇ ਵਿੱਚ ਸਥਾਨਕ ਬੋਲੀ ਅਤੇ ਲਹਿਜ਼ੇ ਦਾ ਇਸਤੇਮਾਲ ਕਰਦੇ ਦਿਸਣਗੇ। ਸਾਲ ਦੇ ਅਖੀਰ ਤੱਕ ਫਿਲਮ ਫਲੋਰ ‘ਤੇ ਚਲੀ ਜਾਏਗੀ। ਅਲੀ ਨੂੰ ਆਪਣੀ ਸਟੀਰੀਓ ਟਾਈਪ ਇਮੇਜ਼ ਤੋੜਦੇ ਦੇਖਣਾ ਦਿਲਚਸਪ ਅਨੁਭਵ ਹੋਵੇਗਾ ਅਤੇ ਇਹ ਉਨ੍ਹਾਂ ਦੇ ਦੁਨੀਆ ਭਰ ਵਿੱਚ ਫੈਲੇ ਪ੍ਰਸ਼ੰਸਕਾਂ ਦੇ ਲਈ ਇੱਕ ਵਿਜੁਅਲ ਟਰੀਟ ਵੀ ਹੋਵੇਗੀ।