ਅਲਬਰਟਾ ਰਿਮਾਂਡ ਸੈਂਟਰ ਤੋਂ 3 ਕੈਦੀ ਫਰਾਰ


ਰੈੱਡ ਡੀਅਰ, 12 ਜੂਨ (ਪੋਸਟ ਬਿਊਰੋ) : ਸੈਂਟਰਲ ਅਲਬਰਟਾ ਦੇ ਮਾਊਂਟੀਜ਼ ਵੱਲੋਂ ਰਿਮਾਂਡ ਸੈਂਟਰ ਵਿੱਚੋਂ ਭੱਜ ਨਿਕਲੇ ਤਿੰਨ ਕੈਦੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਆਰਸੀਐਮਪੀ ਨੇ ਦੱਸਿਆ ਕਿ ਚਾਰ ਕੈਦੀ ਸੋਮਵਾਰ ਨੂੰ ਰੈੱਡ ਡੀਅਰ ਰਿਮਾਂਡ ਸੈਂਟਰ ਤੋਂ ਬਚ ਨਿਕਲੇ। ਇੱਕ ਮਸ਼ਕੂਕ ਨੂੰ ਤਾਂ ਜਲਦੀ ਹੀ ਲੱਭ ਲਿਆ ਗਿਆ ਤੇ ਵਾਪਿਸ ਹਿਰਾਸਤ ਵਿੱਚ ਲਿਆਂਦਾ ਗਿਆ ਪਰ ਤਿੰਨ ਅਜੇ ਵੀ ਫਰਾਰ ਦੱਸੇ ਜਾਂਦੇ ਹਨ।
ਇਨ੍ਹਾਂ ਤਿੰਨਾਂ ਦੀ ਪਛਾਣ 26 ਸਾਲਾ ਕੁਇਨ ਰਸਲ ਪੀਟਰਸਨ, 26 ਸਾਲਾ ਡਲਾਸ ਐਲਬਰਟ ਰੇਨ ਤੇ 52 ਸਾਲਾ ਡਗਲਸ ਬ੍ਰਾਇਨ ਪਾਵਰ ਵਜੋਂ ਦੱਸੀ ਗਈ ਹੈ। ਆਰਸੀਐਮਪੀ ਨੇ ਇਹ ਵੀ ਅਪੀਲ ਕੀਤੀ ਹੈ ਕਿ ਕੋਈ ਵੀ ਆਪ ਇਨ੍ਹਾਂ ਵਿਅਕਤੀਆਂ ਤੱਕ ਪਹੁੰਚ ਕਰਨ ਦੀ ਕੋਸਿ਼ਸ਼ ਨਾ ਕਰੇ ਸਗੋਂ ਇਨ੍ਹਾਂ ਬਾਰੇ ਸੂਹ ਲੱਗਣ ਉੱਤੇ 911 ਉੱਤੇ ਜਾਣਕਾਰੀ ਦਿੱਤੀ ਜਾਵੇ।