ਅਮ੍ਰਿਤ ਮਾਂਗਟ ਅਤੇ ਰਜਿੰਦਰ ਮਿਨਹਾਸ ਬੱਲ ਬਾਰੇ ਸਿੱਖ ਸੰਗਤ ਨੂੰ ਸੁਚੇਤ ਹੋਣ ਦੀ ਅਪੀਲ

Fullscreen capture 4102017 80031 AMਮਾਲਟਨ: ਉਂਟੇਰੀਓ ਪਾਰਲੀਮੈਂਟ ਵਿੱਚ 1984 ਦੇ ਕਤਲੇਆਮ ਨੂੰ ਜੈਨੋਸਾਈਡ ਕਬੂਲ ਕਰਕੇ ਪਾਸ ਹੋਏ ਮੋਸ਼ਨ ਦਾ ਜਿ਼ਕਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਇਸ ਵੀਕ ਐਂਡ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਕੀਤਾ ਗਿਆ। ਗੁਦੁਰਆਰਾ ਸਾਹਿਬ ਵਿੱਚ ਸਜਾਏ ਗਏ ਹਫ਼ਤਾਵਰੀ ਦਿਵਾਨ ਨੂੰ ਸੰਬੋਧਨ ਕਰਦੇ ਹੋਏ ਭਾਈ ਦਲਜੀਤ ਸਿੰਘ ਸੇਖੋਂ ਨੇ ਕਿਹਾ ਕਿ ਅਜਿਹੇ ਦੋ ਅਵਸਰ ਆ ਚੁੱਕੇ ਹਨ ਜਦੋਂ ਐਮ ਪੀ ਪੀ ਅਮ੍ਰਿਤ ਮਾਂਗਟ ਨੇ ਜੈਨੋਸਾਈਡ ਦੇ ਮਸਲੇ ਉੱਤੇ ਭਾਈਚਾਰੇ ਦਾ ਸਾਥ ਨਹੀਂ ਦਿੱਤਾ। ਉਹਨਾਂ ਕਿਹਾ ਕਿ ਪਿਛਲੇ ਸਾਲ ਅਮ੍ਰਤਿ ਮਾਂਗਟ ਨੇ ਐਮ ਪੀ ਪੀ ਜਗਮੀਤ ਸਿੰਘ ਦੇ ਜੈਨੋਸਾਈਡ ਬਾਰੇ ਮੋਸ਼ਨ ਦਾ ਵਿਰੋਧ ਕੀਤਾ ਸੀ ਜਦੋਂ ਕਿ ਇਸ ਵਾਰ ਉਹ ਗੈਰਹਾਜ਼ਰ ਰਹਿ ਕੇ ਕਮਿਉਨਿਟੀ ਤੋਂ ਦੂਰ ਹੋਈ ਹੈ।
ਦਲਜੀਤ ਸਿੰਘ ਸੇਖੋਂ ਨੇ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਕੈਨੇਡਾ ਇੰਡੀਆ ਫਾਉਂਡੇਸ਼ਨ ਦੇ ਬੋਰਡ ਆਫ ਗਵਰਨਰਜ਼ ਦੀ ਮੈਂਬਰ ਬੀਬੀ ਰਜਿੰਦਰ ਮਿਨਹਾਸ ਬੱਲ ਬਾਰੇ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ। ਇਹ ਗੱਲ ਵੀ ਵਰਨਣਯੋਗ ਹੈ ਕਿ ਕੈਨੇਡਾ ਇੰਡੀਆ ਫਾਉਂਡੇਸ਼ਨ (ਸੀ ਆਈ ਐਫ) ਦੇ ਸੀਨੀਅਰ ਅਹੁਦੇਦਾਰਾਂ ਨੇ ਪ੍ਰੀਮੀਅਰ ਕੈਥਲਿਨ ਵਿੱਨ ਨੂੰ ਇੱਕ ਪੱਤਰ ਲਿਖੇ ਕੇ ਮੰਗ ਕੀਤੀ ਸੀ ਕਿ ਸਿੱਖ ਜੈਨੋਸਾਈਡ ਬਾਰੇ ਮੋਸ਼ਨ ਨੂੰ ਪਾਸ ਨਾ ਹੋਣ ਦਿੱਤਾ ਜਾਵੇ। ਕੈਨੇਡਾ ਇੰਡੀਆ ਫਾਉਂਡੇਸ਼ਨ ਨੇ ਆਪਣੇ ਪੱਤਰ ਵਿੱਚ ਸਿੱਖ ਜੈਨੋਸਾਈਡ ਬਾਰੇ ਮੰਗ ਨੂੰ ਸੰਪਰਦਾਇਕ ਰੰਗਤ ਦੇਣ ਦੀ ਵੀ ਕੋਸਿ਼ਸ਼ ਕੀਤੀ ਸੀ। ਇਸ ਸੰਸਥਾ ਨਾਲ ਜੁੜੇ ਹੋਣ ਕਾਰਣ ਰਜਿੰਦਰ ਮਿਸਹਾਸ ਬੱਲ ਅਤੇ ਟੋਰਾਂਟੋ ਤੋਂ ਸੁਰਜੀਤ ਬਾਬਰਾ ਦਾ ਸਿੱਖ ਹਲਕਿਆਂ ਵਿੱਚ ਨੋਟਿਸ ਲਿਆ ਜਾ ਰਿਹਾ ਹੈ। ਸਮਝਿਆ ਜਾਂਦਾ ਹੈ ਕਿ ਰਜਿੰਦਰ ਮਿਨਹਾਸ ਬੱਲ ਅਗਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਸਿਆਸੀ ਰੂਪ ਵਿੱਚ ਸਰਗਰਮ ਹੋ ਰਹੀ ਹੈ।
ਮਾਲਟਨ ਗੁਰਦੁਆਰਾ ਸਾਹਿਬ ਵਿਖੇ ਮੋਸ਼ਨ ਦੇ ਪਾਸ ਹੋਣ ਵਿੱਚ ਯੋਗਦਾਨ ਪਾਉਣ ਲਈ ਤਿੰਨੇ ਸਿਆਸੀ ਪਾਰਟੀਆਂ ਲਿਬਰਲ, ਕੰਜ਼ਰਵੇਟਿਵ ਅਤੇ ਐਨ ਡੀ ਪੀ ਦਾ ਧੰਨਵਾਦ ਕੀਤਾ। ਇਸਦੇ ਨਾਲ ਹੀ ਮੋਸ਼ਨ ਦੇ ਹੱਕ ਵਿੱਚ ਵੋਟ ਪਾਉਣ ਵਾਲੇ ਪੰਜਾਬੀ ਮੂਲ ਦੇ ਤਿੰਨ ਐਮ ਪੀ ਪੀਆਂ ਹਰਿੰਦਰ ਮੱਲ੍ਹੀ, ਹਰਿੰਦਰ ਤੱਖਰ ਅਤੇ ਵਿੱਕ ਢਿੱਲੋਂ ਦੀ ਵੀ ਸਰਾਹਣਾ ਕੀਤੀ ਗਈ।