ਅਮਿਤਾਭ ਨੇ ਦਿੱਤੀ ਸੀ ਅਨਿਲ ਨੂੰ ਕਦੇ ਬ੍ਰੇਕ ਨਾ ਲੈਣ ਦੀ ਸਲਾਹ

anil kapoor
ਅਭਿਨੇਤਾ ਅਤੇ ਨਿਰਮਾਤਾ ਅਨਿਲ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ 38 ਸਾਲ ਦੇ ਲੰਬੇ ਕਰੀਅਰ ਵਿੱਚ ਕਦੇ ਬਰੇਕ ਨਹੀਂ ਲਿਆ, ਕਿਉਂਕਿ ਮੈਗਾਸਟਾਰ ਅਮਿਤਾਭ ਬੱਚਨ ਨੇ ਉਨ੍ਹਾਂ ਕਦੇ ਅਜਿਹੀ ਗਲਤੀ ਨਾ ਕਰਨ ਦੀ ਸਲਾਹ ਦਿੱਤੀ ਸੀ। ਅਨਿਲ ਨੇ ਟੀ ਵੀ ਸ਼ੋਅ ‘ਆਪ ਕੀ ਅਦਾਲਤ’ ਵਿੱਚ ਕਿਹਾ, ‘ਮੈਂ ਹਮੇਸ਼ਾ ਦਿਲੀਪ ਕੁਮਾਰ, ਅਮਿਤਾਭ ਬੱਚਨ, ਨਸੀਰੂਦੀਨ ਸ਼ਾਹ ਤੇ ਕਮਲ ਹਾਸਨ ਤੋਂ ਪ੍ਰੇਰਨਾ ਲੈਂਦਾ ਹਾਂ, ਜੋ ਮਹਾਨ ਕਲਾਕਾਰ ਹਨ।’
ਉਨ੍ਹਾਂ ਨੇ ਕਿਹਾ, “ਅਮਿਤ ਜੀ ਨੇ ਫਿਲਮ ‘ਖੁਦਾ ਗਵਾਹ’ ਦੇ ਬਾਅਦ ਪੰਜ ਸਾਲ ਦਾ ਬ੍ਰੇਕ ਲਿਆ। ਉਹ ਆਮ ਜੀਵਨ ਜਿਊਣ ਲਈ ਨਿਊ ਯਾਰਕ ਚਲੇ ਗਏ ਸਨ। ਮੈਂ ਉਥੇ ‘ਮਿਹਰਬਾਨ’ ਦੀ ਸ਼ੂਟਿੰਗ ਲਈ ਗਿਆ ਸੀ। ਮੈਂ ਉਨ੍ਹਾਂ ਨੂੰ ਮਿਲਿਆ ਤੇ ਉਨ੍ਹਾਂ ਨੂੰ ਦੱਸਿਆ ਕਿ ਮੈਂ 25 ਸਾਲ ਤੱਕ ਫਿਲਮਾਂ ਵਿੱਚ ਕੰਮ ਕਰਨ ਦੇ ਬਾਅਦ ਥੱਕ ਗਿਆ ਹਾਂ ਅਤੇ ਬ੍ਰੇਕ ਚਾਹੁੰਦਾ ਹਾਂ।” ਅਨਿਲ ਦੇ ਮੁਤਾਬਕ ਅਮਿਤ ਜੀ ਨੇ ਮੈਨੂੰ ਕਿਹਾ, ‘‘ਜੀਵਨ ਵਿੱਚ ਕਦੇ ਅਜਿਹੀ ਗਲਤੀ ਨਾ ਕਰਨਾ। ਕਦੇ ਵੀ (ਫਿਲਮਾਂ ਤੋਂ) ਬ੍ਰੇਕ ਨਾ ਲੈਣਾ। ਮੈਂ ਆਪਣੇ 38 ਸਾਲ ਦੇ ਲੰਬੇ ਕਰੀਅਰ ਵਿੱਚ ਕਦੇ ਵੀ ਬ੍ਰੇਕ ਨਹੀਂ ਲਿਆ।”