ਅਮਿਤਾਭ, ਅਭਿਸ਼ੇਕ, ਐਸ਼ਵਰਿਆ ਇਕੱਠੇ ਨਜ਼ਰ ਆਉਣਗੇ

amitab
ਅਮਿਤਾਭ, ਅਭਿਸ਼ੇਕ ਅਤੇ ਐਸ਼ਵਰਿਆ ਸਾਲ 2005 ਵਿੱਚ ‘ਕਜਰਾਰੇ ਕਜਰਾਰੇ’ ਗੀਤ ਵਿੱਚ ਇਕੱਠੇ ਨਜ਼ਰ ਆਏ ਸਨ, ਉਸ ਗੀਤ ਨੂੰ ਬੜਾ ਪਸੰਦ ਕੀਤਾ ਗਿਆ। ਜਾਣਕਾਰੀ ਮੁਤਾਬਕ ਇਹ ਤਿਕੜੀ ਫਿਰ ਇਕੱਠੇ ਨਜ਼ਰ ਆਉਣ ਵਾਲੀ ਹੈ। ਇਨ੍ਹਾਂ ਤਿੰਨਾਂ ਦੀ ਆਉਣ ਵਾਲੀ ਫਿਲਮ ਦਾ ਨਾਂਅ ਵੀ ਬੇਹੱਦ ਦਿਲਚਸਪ ਹੈ। ਫਿਲਮ ਦਾ ਨਾਂਅ ਹੋਵੇਗਾ ‘ਗੁਲਾਬ ਜਾਮੁਨ’। ਫਿਲਮ ਦਾ ਪ੍ਰੋਡਕਸ਼ਨ ਅਨੁਰਾਗ ਕਸ਼ਯਪ ਕਰਨਗੇ।
ਸੂਤਰਾਂ ਮੁਤਾਬਕ ਨਿਰਦੇਸ਼ਕ ਗੋਰੰਗ ਦੋਸ਼ੀ ਦੀ ਫਿਲਮ ਵਿੱਚ ਤਿੰਨੇ ਇਕੱਠੇ ਦਿਖਾਈ ਦੇਣਗੇ, ਹਾਲਾਂਕਿ ਹੁਣ ਤੱਕ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ। ਅਭਿਸ਼ੇਕ ਅਤੇ ਐਸ਼ ‘ਉਮਰਾਓ ਜਾਨ’, ‘ਧੂਮ-2’, ‘ਗੁਰੂ’, ‘ਸਰਕਾਰ ਰਾਜ’ ਅਤੇ ‘ਰਾਵਣ’ ਵਰਗੀਆਂ ਫਿਲਮਾਂ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ‘ਗੁਰੂ’ ਫਿਲਮ ਹਿੱਟ ਸਾਬਿਤ ਹੋਈ ਸੀ।