ਅਮਰੀਕਾ ਨਾਲ ਟਰੇਡ ਜੰਗ ਦੇ ਦੌਰ ਵਿੱਚ ਕੈਨੇਡਾ ਡੇਅ ਜਸ਼ਨ

1 ਜੁਲਾਈ ਨੂੰ ਕੈਨੇਡੀਅਨ ਆਪਣੇ ਪਿਆਰੇ ਮੁਲਕ ਦਾ ਜਨਮ ਦਿਵਸ ਮਨਾਉਣ ਜਾ ਰਹੇ ਹਨ। ਇਸ ਸਾਲ ਕੈਨੇਡਾ ਦਿਵਸ ਦੇ ਜਸ਼ਨਾਂ ਦੀ ਪਿੱਠਭੂਮੀ ਵਿੱਚ ਬਹੁਤ ਕੁੱਝ ਅਜਿਹਾ ਵਾਪਰ ਰਿਹਾ ਹੈ ਜੋ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਟਰੇਡ ਅਤੇ ਸਿਆਸਤ ਦੇ ਰੂਪ ਰੰਗ ਦਾ ਝਲਕਾਰਾ ਦੇਣ ਵਿੱਚ ਮਦਦ ਕਰਦਾ ਹੈ। ਦੇਸ਼ ਭਗਤੀ ਆਪਣੀ ਥਾਂ ਹੁੰਦੀ ਹੈ ਪਰ ਲੋਕਾਂ ਦੀ ਆਰਥਕਤਾ, ਸਿਆਸੀ ਪਹਿਲਤਾਵਾਂ ਅਤੇ ਅੱਜ ਦੇ ਦੌਰ ਵਿੱਚ ਮੁਲਕਾਂ ਦੇ ਆਪੋ ਵਿੱਚ ਪੈਦਾ ਹੋਏ ਗੁੰਝਲਦਾਰ ਟਰੇਡ ਰਿਸ਼ਤੇ ਸਮੁੱਚੇ ਵਰਤਾਰੇ ਨੂੰ ਦਿਲਚਸਪ ਬਣਾਉਂਦੇ ਹਨ।

ਉਮੀਦ ਹੈ ਕਿ ਅਮਰੀਕਾ ਤੋਂ ਕੈਨੇਡਾ ਅੰਦਰ ਆਯਾਤ ਹੋ ਕੇ ਆਉਣ ਵਾਲੀਆਂ ਵਸਤਾਂ ਅਤੇ ਅਮਰੀਕਾ ਅੰਦਰ ਬਣੀ ਸਟੀਲ ਅਤੇ ਅਲਮੂਨੀਅਮ ਉੱਤੇ ਕੈਨੇਡਾ ਵੱਲੋਂ 1 ਜੁਲਾਈ ਤੋਂ ਵਧੇ ਹੋਏ ਟੈਕਸ ਲਾਗੂ ਕਰ ਦਿੱਤੇ ਜਾਣਗੇ। ਇਹ ਟੈਕਸ ਜਿਹਨਾਂ ਨੂੰ ਬਿਜਨਸ ਦੀ ਦੁਨੀਆ ਵਿੱਚ ਟੈਰਿਫ ਆਖਦੇ ਹਨ, ਅਮਰੀਕਾ ਵੱਲੋਂ ਕੈਨੇਡਾ ਨਾਲ ਟਰੇਡ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਤਬਦੀਲੀਆਂ ਦੇ ਪ੍ਰਤੀਕਰਮ ਵਜੋਂ ਹਨ। ਹਾਲੇ ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਹ ਆਖ ਕੇ ਮਜਾਕ ਕੀਤਾ ਸੀ, ,”ਜਸਟਿਨ ਤੇਰੀ ਸੱਮਸਿਆ ਕੀ ਹੈ? ਓ ਕੈਨੇਡਾ ਚੰਗਾ ਹੈ ਪਰ ਅਮਰੀਕਨ ਰਾਸ਼ਟਰੀ ਗੀਤ ਵਧੀਆ ਹੈ”।

ਬੇਸ਼ੱਕ ਇਹ ਡੋਨਾਲਡ ਟਰੰਪ ਦੀ ਬੇਵਕੂਫੀ ਹੈ ਕਿ ਉਹ ਆਪਣੇ ਸਾਥੀ ਮੁਲਕ ਬਾਰੇ ਇਹੋ ਜਿਹੀਆਂ ਬੇਹੂਦਗੀ ਭਰੀਆਂ ਗੱਲਾਂ ਕਰ ਰਿਹਾ ਹੈ ਪਰ ਪ੍ਰਧਾਨ ਮੰਤਰੀ ਟਰੂਡੋ ਦੀ ਇਹ ਮੁਸ਼ਕਲ ਵੱਧ ਗਈ ਹੈ ਕਿ 2 ਜੁਲਾਈ ਨੂੰ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਪਰਪ ਨੇ ਵਾਸਿ਼ੰਗਟਨ ਡੀ ਸੀ ਵਾਈ੍ਹਟ ਹਾਊਸ ਵਿਜ਼ਟ ਕਰਨ ਦਾ ਫੈਸਲਾ ਕੀਤਾ ਹੈ। ਉਹ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨਾਲ ਮੁਲਾਕਾਤ ਕਰੇਗਾ। ਇਸ ਮੁਲਾਕਾਤ ਨੂੰ ਟਰੂਡੋ ਹੋਰਾਂ ਵਾਸਤੇ ਇੱਕ ਗੁੱਝੀ ਸਿਅਸੀ ਦਿੱਕਤ ਆਖਿਆ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਟਰੂਡੋ ਅਤੇ ਸਾਬਕਾ ਪ੍ਰਧਾਨ ਮੰਤਰੀ ਹਾਰਪਰ ਦਰਮਿਆਨ ਚੱਲ ਰਹੀ ਠੰਡੀ ਸਿਆਸੀ ਜੰਗ ਆਪਣੇ ਥਾਂ ਹੈ ਪਰ ਟਰੇਡ ਜੰਗ ਨੂੰ ਲੈ ਕੇ ਕੈਨੇਡੀਅਨ ਪਬਲਿਕ ਦਾ ਰਵਈਆ ਵੀ ਘੱਟ ਰੱਹਸਮਈ ਨਹੀਂ ਹੈ। ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਕੱਲ ਜਾਰੀ ਕੀਤੇ ਗਏ ਅੰਕੜੇ ਦੱਸਦੇ ਹਨ ਕਿ ਡੋਨਾਲਡ ਟਰੰਪ ਵੱਲੋਂ ਦਿੱਤੇ ਜਾਂਦੇ ਨੁਕਸਾਨਦਾਇਕ ਬਿਆਨਾਂ ਦੇ ਬਾਵਜੂਦ ਕੈਨੇਡੀਅਨਾਂ ਦਾ ਅਮਰੀਕੀ ਵਸਤਾਂ ਖਰੀਦਣ ਦਾ ਮੋਹ ਜਾਰੀ ਹੈ। ਅੰਕੜਾ ਵਿਭਾਗ ਮੁਤਾਬਕ ਪਿਛਲੇ ਇੱਕ ਦਹਾਕੇ ਵਿੱਚ ਇਹ ਪਹਿਲੀ ਵਾਰ ਹੈ ਕਿ ਕੈਨੇਡੀਅਨਾਂ ਵਿੱਚ ਮੁਲਕ ਅੰਦਰ ਸੈਰ ਸਪਾਟੇ ਉੱਤੇ ਖਰਚ ਕਰਨ ਨਾਲੋਂ ਅਮਰੀਕਾ ਜਾ ਕੇ ਡਾਲਰ ਉਡਾਉਣ ਦੀ ਮਾਰ ਤੇਜ ਹੋਈ ਹੈ। 2018 ਦੇ ਪਹਿਲੇ ਕੁਆਟਰ ਭਾਵ ਜਨਵਰੀ ਤੋਂ ਅਪਰੈਲ ਦੇ ਸਮੇਂ ਦੌਰਾਨ ਕੈਨੇਡੀਅਨਾਂ ਵੱਲੋਂ ਅਮਰੀਕਾ ਜਾਣ ਅਤੇ ਉੱਥੇ ਜਾ ਕੇ ਕੈਨੇਡੀਅਨ ਡਾਲਰ ਖਰਚਣ ਦੀ ਦਰ ਵਿੱਚ 2.6% ਵਾਧਾ ਹੋਇਆ ਹੈ। ਜਿਹੜੇ ਕੈਨੇਡੀਅਨ ਸਵੇਰੇ ਅਮਰੀਕਾ ਜਾ ਕੇ ਸ਼ਾਮ ਨੂੰ ਵਾਪਸ ਪਤਰਦੇ ਹਨ, ਉਹਨਾਂ ਦੀ ਗਿਣਤੀ ਵਿੱਚ 6.4% ਵਾਧਾ ਹੋਇਆ ਹੈ। ਡੋਨਾਲਡ ਟਰੰਪ ਤਾਂ ਇਹ ਖਬਰਾਂ ਪੜ ਕੇ ਜਰੂਰ ਹਾਸਾ ਹੱਸਦਾ ਹੋਵੇਗਾ।

ਜੇ ਆਮ ਕੈਨੇਡੀਅਨ ਦੀ ਗੱਲ ਕੀਤੀ ਜਾਵੇ ਤਾਂ ਉਸ ਵਾਸਤੇ ਇਸ ਪੈਦਾ ਹੋ ਰਹੀ ਸਥਿਤੀ ਨੂੰ ਸਮਝਣਾ ਬਹੁਤ ਔਖਾ ਹੈ। ਅੱਜ ਖਰੀਦੀਆਂ ਜਾਣ ਵਾਲੀਆਂ ਵਸਤਾਂ ਅਸੈਂਬਲ ਕਿਸੇ ਥਾਂ ਹੁੰਦੀਆਂ ਹਨ, ਉਹਨਾਂ ਦੇ ਪਾਰਟਸ ਕਿਤੇ ਬਣਦੇ ਹਨ ਅਤੇ ਵਿਕਦੀਆਂ ਕਿਤੇ ਹੋਰ ਹਨ। ਜੇ ਕੈਨੇਡਾ ਅੰਦਰ ਪੈਦਾ ਹੋਏ ਟਮਾਟਰ ਜਾਂ ਖੀਰੇ ਖਰੀਦਣੇ ਹੋਣ ਤਾਂ ਗੱਲ ਬਹੁਤ ਸੌਖੀ ਹੈ ਪਰ ਜੇ ਪ੍ਰਾਸੈਸ ਕੀਤੇ ਖਾਧ ਪਦਾਰਥ ਖਰੀਦਣੇ ਹਨ ਤਾਂ ਮਸਲਾ ਗੁੰਝਲਦਾਰ ਬਣ ਜਾਂਦਾ ਹੈ। ਮਿਸਾਲ ਵਜੋਂ ਜਦੋਂ ਅਸੀਂ ਬੱਚਿਆਂ ਦੇ ਬਰੇਕਫਾਸਟ ਵਾਸਤੇ ਸੈਰੀਅਲ(Cereal) ਖਰੀਦਦੇ ਹਾਂ ਤਾਂ ਹੋ ਸਕਦਾ ਹੈ ਕਿ ਕਣਕ ਕੈਨੇਡਾ ਅੰਦਰ ਉਗਾਈ ਗਈ ਹੋਵੇ ਪਰ ਚਾਂਸ ਹਨ ਕਿ ਚੀਨੀ ਅਮਰੀਕਾ ਦੀ ਪੈਦਾਇਸ਼ ਹੋਵੇਗੀ। ਪ੍ਰੈਜ਼ੀਡੈਂਟ’ਜ਼ ਚੁਆਇਸ ਕੈਚਅੱਪ ਵੱਲੋਂ ਕੈਨੇਡੀਅਨ ਟਮਾਟਰ ਵਰਤੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਕੀ ਤੁਸੀਂ ਇਹ ਦਾਅਵੇ ਦੇ ਸਨਮੁਖ ਹੀਨਜ਼ (Heinz) ਅਤੇ ਫਰੈਂਚਜ਼ (French;z)

ਸੋ ਅੱਜ ਜਦੋਂ ਟਰੰਪ ਅਤੇ ਹੋਰ ਫੈਕਟਰਾਂ ਨੂੰ ਲੈ ਕੇ ਮੀਡੀਆ ਵਿੱਚ ਗੱਲਾਂ ਗੰਭੀਰ ਹੁੰਦੀਆਂ ਜਾ ਰਹੀਆਂ ਹਨ, ਆਮ ਕੈਨੇਡੀਅਨ ਨੂੰ ਵੀ ਥੋੜਾ ਗੰਭੀਰ ਹੋ ਕੇ ਕੈਨੇਡਾ ਪ੍ਰਤੀ ਦੇਸ਼ ਭਗਤੀ ਬਾਰੇ ਸੋਚਣਾ ਹੋਵੇਗਾ। ਨਹੀਂ ਤਾਂ ਇਹ ਕੈਨੇਡਾ ਡੇਅ ਹੋਰ ਦਿਨਾਂ ਨਾਲੋਂ ਕੋਈ ਬਹੁਤਾ ਵੱਖਰਾ ਨਹੀਂ ਹੋਵੇਗਾ।