ਅਮਰੀਕਾ ਦੇ ਸਿੱਖ ਹੁਣ ਸਿੱਖੀ ਪਛਾਣ ਦੀ ਵਿਸ਼ੇਸ਼ ਜਾਗਰਤੀ ਮੁਹਿੰਮ ਚਲਾਉਣਗੇ

A Sikh boy marches in the annual Sikh Day Parade in New York, April 27, 2013.  REUTERS/Keith Bedford (UNITED STATES - Tags: RELIGION SOCIETY TPX IMAGES OF THE DAY) - RTXZ1YK
ਨਿਊਯਾਰਕ, 13 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਵਿੱਚ ਵੱਸਦੇ ਸਿੱਖ ਹੁਣ ਸਿੱਖੀ ਨੂੰ ਪ੍ਰਫੂਲਤ ਕਰਨ ਲਈ ਜਦੋਂ ਕਈ ਕਦਮ ਚੁੱਕ ਰਹੇ ਹਨ ਤਾਂ ਇਸ ਮੌਕੇ ਸਿੱਖ ਭਾਈਚਾਰਾ ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨਾ ਜਾ ਰਿਹਾ ਹੈ, ਜਿਹੜੇ ਸਿੱਖ ਧਰਮ ਬਹੁਤਾ ਬਾਰੇ ਨਹੀਂ ਜਾਣਦੇ। ਅਮਰੀਕਾ ਵਿੱਚ ਨਸਲੀ ਹਮਲਿਆਂ ਵਿੱਚ ਤੇਜ਼ੀ ਆਉਣ ਦੇ ਮੱਦੇਨਜ਼ਰ ਇੱਥੇ ਮੌਜੂਦ ਅਮਰੀਕੀ ਸਿੱਖ ਭਾਈਚਾਰੇ ਦੇ ਲੋਕ ਹੁਣ ਸਿੱਖ ਧਰਮ ਬਾਰੇ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਉਣ ਲਈ ਇਕ ਲੱਖ ਡਾਲਰ ਦੀ ਰਾਸ਼ੀ ਨਾਲ ਸਰਗਰਮੀ ਸ਼ੁਰੂ ਕਰਨਗੇ।
‘ਵੀ ਆਰ ਸਿੱਖ’ ਨਾਂਅ ਦੀ ਇਹ ਵਿਸ਼ੇਸ਼ ਜਾਗਰਤੀ ਮੁਹਿੰਮ ਇਕ ਮਹੀਨੇ ਤੱਕ ਚੱਲਣੀ ਹੈ, ਜਿਸ ਨੂੰ ਨੈਸ਼ਨਲ ਸਿੱਖ ਕੈਂਪੇਨ ਨਾਂਅ ਦਾ ਐੱਨ ਜੀ ਓ ਵਿਸਾਖੀ ਦੇ ਮੌਕੇ ਸ਼ੁਰੂ ਕਰੇਗਾ। ਨੈਸ਼ਨਲ ਸਿੱਖ ਕੈਂਪੇਨ ਦੇ ਸਹਿ-ਸੰਸਥਾਪਕ ਅਤੇ ਸੀਨੀਅਰ ਸਲਾਹਕਾਰ ਰਾਜਵੰਤ ਸਿੰਘ ਨੇ ਕਿਹਾ, ‘ਅਸੀਂ ਇੱਥੇ ਦੇਖਿਆ ਹੈ ਕਿ ਸਿੱਖ ਧਰਮ ਅਤੇ ਸਿੱਖਾਂ ਦੀ ਪਛਾਣ ਪੱਗੜੀ ਅਤੇ ਦਾੜ੍ਹੀ ਬਾਰੇ ਲੋਕਾਂ ਨੂੰ ਬਹੁਤਾ ਪਤਾ ਨਹੀਂ। ਤਕਰੀਬਨ 65 ਫੀਸਦੀ ਅਮਰੀਕੀਆਂ ਨੂੰ ਇਹ ਗੱਲ ਪਤਾ ਹੀ ਨਹੀਂ ਕਿ ਸਿੱਖ ਨਾਂ ਦਾ ਕੋਈ ਭਾਈਚਾਰਾ ਵੀ ਹੈ।’ ਅਮਰੀਕਾ ਵਿੱਚ 35 ਸਾਲਾਂ ਤੋਂ ਰਹਿ ਰਹੇ ਦੰਦਾਂ ਦੇ ਡਾਕਟਰ ਨੇ ਕਿਹਾ, ‘ਅਸੀਂ ਲਗਾਤਾਰ ਇਸ ਦੇਸ਼ ਨੂੰ ਮਜ਼ਬੂਤ ਕਰਦੇ ਆ ਰਹੇ ਹਾਂ। ਨਸਲੀ ਹਮਲੇ ਦਾ ਸ਼ਿਕਾਰ ਹੋਣ ਦੀ ਥਾਂ ਅਸੀਂ ਹੁਣ ਉਸ ਕਹਾਣੀ ਨੂੰ ਬਦਲਣਾ ਚਾਹੁੰਦੇ ਹਾਂ। ਬਹੁਤ ਸਾਰੇ ਲੋਕ ਸਾਨੂੰ ਤਾਲਿਬਾਨ ਜਾਂ ਆਈ ਐੱਸ ਆਈ ਐੱਸ ਨਾਲ ਜੁੜੇ ਹੋਣ ਵਾਲਾ ਸੋਚਣ ਦੀ ਗਲਤੀ ਕਰਦੇ ਹਨ। ਸਿੱਖ ਧਰਮ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਵਾਲੀ ਇਹ ਮੁਹਿੰਮ ਦੇਸ਼ ਭਰ ਵਿੱਚ ਚਲਾਈ ਜਾਵੇਗੀ।’