ਅਮਰੀਕਾ ਦੇ ਬੰਦੂਕਧਾਰੀ ਨੇ ਗੋਲੀਆਂ ਚਲਾ ਕੇ ਸੱਤ ਲੋਕ ਮਾਰੇ

firing in dallas
* ਪੁਲਸ ਗੋਲੀ ਨਾਲ ਹਮਲਾਵਰ ਵੀ ਮਾਰਿਆ ਗਿਆ
ਡਲਾਸ, 11 ਸਤੰਬਰ, (ਪੋਸਟ ਬਿਊਰੋ)- ਅਮਰੀਕਾ ਦੇ ਟੈਕਸਾਸ ਰਾਜ ਦੇ ਡਲਾਸ ਸ਼ਹਿਰ ਵਿਚ ਐਤਵਾਰ ਸ਼ਾਮ ਇਕ ਬੰਦੂਕਧਾਰੀ ਨੇ ਇਕ ਘਰ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਸੱਤ ਲੋਕਾਂ ਨੂੰ ਕਤਲ ਕਰ ਦਿੱਤਾ। ਇਸ ਦੇ ਬਾਅਦ ਪੁਲਿਸ ਨੇ ਉਸ ਹਮਲਾਵਰ ਨੂੰ ਵੀ ਗੋਲੀ ਮਾਰ ਕੇ ਮਾਰ ਮੁਕਾਇਆ।
ਪੁਲਿਸ ਦੇ ਦੱਸਣ ਮੁਤਾਬਕ ਗੋਲਾਬਾਰੀ ਦੀ ਇਹ ਘਟਨਾ ਡਲਾਸ ਦੇ ਉੱਤਰ ਵਿੱਚ ਪਲਾਨੋ ਉਪ ਨਗਰ ਵਿੱਚ ਹੋਈ ਹੈ। ਪਲਾਨੋ ਪੁਲਿਸ ਵਿਭਾਗ ਦੇ ਬੁਲਾਰੇ ਡੇਵਿਡ ਟਿੱਲੀ ਨੇ ਦੱਸਿਆ ਕਿ ਪੁਲਿਸ ਮੁਕਾਬਲੇ ਵਿੱਚ ਹਮਲਾਵਰ ਵੀ ਮਾਰਿਆ ਗਿਆ ਅਤੇ ਕੋਈ ਪੁਲਿਸ ਕਰਮੀਂ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਪਲਾਨੋ ਦੇ ਘਰ ਤੋਂ ਸੱਤ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਗੋਲੀਆਂ ਦੇ ਸ਼ਿਕਾਰ ਹੋਏ ਦੋ ਹੋਰ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ। ਟਿੱਲੀ ਨੇ ਕਿਹਾ ਕਿ ਅਸੀਂ ਸਾਰੀਆਂ ਕੜੀਆਂ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹਮਲਾਵਰ ਤੇ ਪੀੜਤ ਲੋਕਾਂ ਵਿਚਕਾਰ ਸਬੰਧਾਂ ਬਾਰੇ ਅਜੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ।